ਮੋਗਾ ਪੁਲਸ ਵਲੋਂ ਔਰਤ ਤੋਂ ਟੈਬ ਅਤੇ ਹੋਰ ਸਮਾਨ ਖੋਹਣ ਵਾਲੇ 3 ਕਾਬੂ

03/30/2024 5:05:51 PM

ਮੋਗਾ (ਆਜ਼ਾਦ) : ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਬੀਤੀ 26 ਮਾਰਚ ਨੂੰ ਮੁਹੱਲਾ ਕਲੀਨਿਕ ਮੱਲ੍ਹੀਆਂ ਵਾਲਾ ਵਿਚ ਕੰਮ ਕਰਦੀ ਸੰਦੀਪ ਕੌਰ ਨਿਵਾਸੀ ਕਰਤਾਰ ਨਗਰ ਮੋਗਾ ਕੋਲੋਂ ਟੈਬ, ਮੋਬਾਇਲ ਫੋਨ ਖੋਹ ਕੇ ਲਿਜਾਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਸੰਦੀਪ ਕੌਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਜਦੋਂ ਉਹ ਆਪਣੀ ਸਹੇਲੀ ਅੰਜਲੀ ਚੁੰਬਰ ਨਿਵਾਸੀ ਹਰੀਜਨ ਕਾਲੋਨੀ ਮੋਗਾ ਨਾਲ ਆਪਣੀ ਸਕੂਟਰੀ ’ਤੇ ਪਿੰਡ ਮੱਲ੍ਹੀਆਂ ਵਾਲਾ ਤੋਂ ਵਾਪਸ ਆ ਰਹੀਆਂ ਸੀ ਤਾਂ ਰਸਤੇ ਵਿਚ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰੀ, ਜਿਸ ’ਤੇ ਅਸੀਂ ਡਿੱਗ ਪਈਆਂ ਅਤੇ ਲੁਟੇਰੇ ਸਾਡਾ ਟੈਬ ਅਤੇ ਮੋਬਾਇਲ ਫੋਨ ਅਤੇ ਹੋਰ ਦਸਤਾਵੇਜ਼ ਖੋਹ ਕੇ ਲੈ ਗਏ। 

ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਲੁੱਟ ਖੋਹ ਕਰਨ ਦੇ ਮਾਮਲੇ ਵਿਚ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਸੀ। ਹੁਣ ਜਾਂਚ ਦੇ ਬਾਅਦ ਪੁਲਸ ਨੇ ਨਿਤਿਨ ਟੰਡਨ ਨਿਵਾਸੀ ਸਰਦਾਰ ਨਗਰ ਮੋਗਾ ਨੂੰ ਕਾਬੂ ਕੀਤਾ, ਜਿਸ ਦੀ ਨਿਸ਼ਾਨਦੇਹੀ ’ਤੇ ਅੰਕੁਸ਼ ਨਿਵਾਸੀ ਪੁਰਾਣਾ ਮੋਗਾ ਅਤੇ ਗੋਤਮ ਸਿੰਘ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਖੋਹਿਆ ਗਿਆ ਟੈਬ ਅਤੇ ਅਧਾਰ ਕਾਰਡ, ਪੈਨ ਕਾਰਡ ਆਦਿ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਪੁੱਛਗਿੱਛ ਜਾਰੀ ਹੈ।
 


Gurminder Singh

Content Editor

Related News