ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ

Friday, Apr 05, 2024 - 05:10 PM (IST)

ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ

ਫਰੀਦਕੋਟ (ਰਾਜਨ) : ਸਥਾਨਕ ਥਾਣਾ ਸਦਰ ਪੁਲਸ ਵੱਲੋਂ ਗਸ਼ਤ ਦੌਰਾਨ ਮੁਲਜ਼ਮ ਮਨਦੀਪ ਸਿੰਘ, ਨਰਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸ਼ਹਿਨਸ਼ਾਹ ਸਿੰਘ ਅਤੇ ਰਣਜੀਤ ਸਿੰਘ ਵਾਸੀ ਜ਼ਿਲਾ ਫਿਰੋਜ਼ਪੁਰ ਪਾਸੋਂ 1450 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਪੁਲਸ ਵੱਲੋਂ ਉਸ ਵੇਲੇ ਕੀਤੀ ਗਈ, ਜਦੋਂ ਪਿੰਡ ਚੰਦਬਾਜਾ ਦੀ ਦਾਣਾ ਮੰਡੀ ’ਚ ਉਕਤ ਸਾਰੇ ਸ਼ੈੱਡ ਹੇਠ ਬੈਠੇ ਸਨ ਅਤੇ ਇਨ੍ਹਾਂ ਪੁਲਸ ਪਾਰਟੀ ਵੇਖ ਕੇ ਇਕ ਲਿਫਾਫਾ ਹੇਠਾਂ ਸੁੱਟ ਦਿੱਤਾ। ਲਿਫਾਫਾ ਚੈੱਕ ਕਰਨ ’ਤੇ ਇਸ ’ਚੋਂ 145 ਪੱਤੇ (1450) ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।


author

Gurminder Singh

Content Editor

Related News