ਫਰਜ਼ੀ CBI ਅਫ਼ਸਰ ਬਣ ਕੇ ਕੀਤੀ ਕਾਲ, ਡਾਕਟਰ ਨਾਲ ਮਾਰੀ 16 ਲੱਖ ਦੀ ਠੱਗੀ

Thursday, Dec 28, 2023 - 12:11 AM (IST)

ਫਰਜ਼ੀ CBI ਅਫ਼ਸਰ ਬਣ ਕੇ ਕੀਤੀ ਕਾਲ, ਡਾਕਟਰ ਨਾਲ ਮਾਰੀ 16 ਲੱਖ ਦੀ ਠੱਗੀ

ਲੁਧਿਆਣਾ 27 ਦਸੰਬਰ (ਰਾਜ) : ਖੁਦ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਇੱਕ ਸਾਈਬਰ ਠੱਗ ਨੇ ਸ਼ਹਿਰ ਦੇ ਇੱਕ ਰੇਡੀਓਲੋਜਿਸਟ ਨਾਲ 16 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਸਾਈਬਰ ਸੈੱਲ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਡਾਕਟਰ ਸੁਮਿਤ ਪਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਇਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਲਖਨਊ ਦਾ ਸੀ.ਬੀ.ਆਈ. ਦੇ ਅਫ਼ਸਰ ਵਜੋਂ ਦੱਸੀ। ਉਸਨੇ ਕਿਹਾ ਕਿ ਉਸ ਨੂੰ ਇੱਕ ਕੋਰੀਅਰ ਮਿਲਿਆ ਹੈ, ਜਿਸ ਵਿੱਚ 5 ਲੈਪਟਾਪ, 21 ਪਾਸਪੋਰਟ, 60 ਗ੍ਰਾਮ ਹੈਰੋਇਨ ਅਤੇ ਕੱਪੜੇ ਹਨ। ਉਸ 'ਤੇ ਉਸ ਦਾ ਆਧਾਰ ਕਾਰਡ ਅਤੇ ਦਸਤਾਵੇਜ਼ ਜੁੜੇ ਹੋਏ ਹਨ। 

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਡਾਕਟਰ ਨੇ ਉਸਨੂੰ ਦੱਸਿਆ ਕਿ ਕੋਰੀਅਰ ਉਸਦਾ ਨਹੀਂ ਹੈ। ਮੁਲਜ਼ਮ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ ਅਤੇ ਕਿਹਾ ਕਿ ਉਸ ਦੇ ਖਾਤੇ ਵਿੱਚੋਂ ਕਰੋੜਾਂ ਰੁਪਏ ਟਰਾਂਸਫਰ ਹੋ ਗਏ ਹਨ। ਇਸ 'ਤੇ ਸੁਮੀਤ ਪਾਲ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ 'ਚ ਸਿਰਫ 16 ਲੱਖ ਰੁਪਏ ਹਨ। ਇਸ 'ਤੇ ਦੋਸ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਪੈਸੇ ਸਰਕਾਰੀ ਖਾਤੇ 'ਚ ਜਮ੍ਹਾ ਕਰਵਾਉਣੇ ਪੈਣਗੇ, ਜੋ ਕਿ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਜਾਣਗੇ। 

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਉਸ ਦੀਆਂ ਗੱਲਾਂ ਸੁਣ ਕੇ ਡਾਕਟਰ ਨੇ ਦੱਸੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਉਸਨੇ ਇਹ ਗੱਲ ਆਪਣੇ ਕਿਸੇ ਜਾਣਕਾਰ ਨੂੰ ਦੱਸੀ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਮੁਲਜ਼ਮ ਵੱਲੋਂ ਦਿੱਤਾ ਗਿਆ ਖਾਤਾ ਅਜਮੇਰ ਦਾ ਹੈ ਅਤੇ ਉਸ ਵਿੱਚੋਂ ਕਿਸੇ ਨੇ 13 ਲੱਖ ਰੁਪਏ ਕਢਵਾਏ ਸਨ। ਹੁਣ ਸਾਈਬਰ ਸੈੱਲ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 15 ਸਾਲਾ ਨੌਜਵਾਨ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਦੀ ਮਾਂ ਕੋਲ ਟਿਊਸ਼ਨ ਪੜ੍ਹਦੀ ਸੀ ਬੱਚੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News