ਸ੍ਰੀ ਮੁਕਤਸਰ ਸਾਹਿਬ ਦੇ ਵਿਅਕਤੀ ਨਾਲ 2 ਕਰੋੜ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Tuesday, Mar 04, 2025 - 03:50 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਆਨਲਾਈਨ ਗੇਮ ’ਚ ਇਨਵੈਸਟ ਕਰਕੇ ਮੋਟਾ ਪਰਾਫਿਟ ਦੇਣ ਦਾ ਝਾਂਸਾ ਦੇ ਕੇ ਕੁਝ ਵਿਅਕਤੀਆਂ ਨੇ ਆਪਸ ’ਚ ਮਿਲ ਕੇ ਇਕ ਵਿਅਕਤੀ ਨਾਲ 2 ਕਰੋੜ ਰੁਪਏ ਦੀ ਠੱਗੀ ਮਾਰ ਲਈ। ਇਸ ਸਬੰਧੀ ਸਾਈਬਰ ਕਰਾਈਮ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਨੋਦ ਕੁਮਾਰ ਪੁੱਤਰ ਸਤਪਾਲ ਵਾਸੀ ਬੂੜਾ ਗੁੱਜਰ ਰੋਡ ਰੇਨੂੰ ਪੈਲੇਸ ਵਾਲੀ ਗਲੀ ਨੰਬਰ 1 ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸਨੂੰ ਐੱਮਡੀ ਡਾਇਰੈਕਟਰ/ਮਾਲਕ ਐੱਨਏਟਜੀ ‘ਆਨ-ਲਾਈਨ ਕ੍ਰਿਕਟਗੇਮ ਪਲੇਇੰਗ ਕੰਪਨੀ’ (ਯੂਐੱਸਏ), ਨਾਵੀਦ ਪੁੱਤਰ ਨਾ-ਮਲੂਮ ਏਜੰਟ ਆਫ ਨੈਟ ਕੈਸੀਨੋ ਐੱਨਏਟੀਜੀ, ਮੁੰਬਈ, ਭੂਮੀ ਪੁੱਤਰੀ ਨਾ-ਮਲੂਮ ਬੈਂਕ ਅਕਾਊਂਟ ਹੋਲਡਰ, ਨੇੜੇ ਹਨੂੰਮਾਨ ਮੰਦਰ ਜੈਪੁਰ (ਰਾਜਸਥਾਨ) ਅਤੇ ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਗੁੰਮਰਾਹ ਕਰਕੇ ਆਨਲਾਈਨ ਗੇਮ ’ਚ ਇਨਵੈਸਟ ਕਰਕੇ ਮੋਟਾ ਪਰਾਫਿਟ ਦੇਣ ਦਾ ਝਾਂਸਾ ਦੇ ਕੇ ਉਸ ਨਾਲ ਲਗਭਗ 2 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ।
ਉਕਤ ਸ਼ਿਕਾਇਤ ’ਤੇ ਥਾਣਾ ਸਾਈਬਰ ਕਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਐੱਮਡੀ ਡਾਇਰੈਕਟਰ/ਮਾਲਕ ਐੱਨਏਟਜੀ ‘ਆਨ-ਲਾਈਨ ਕ੍ਰਿਕਟਗੇਮ ਪਲੇਇੰਗ ਕੰਪਨੀ’ (ਯੂਐੱਸਏ) ਨਾਵੀਦ ਪੁੱਤਰ ਨਮਲੂਮ ਏਜੰਟ ਆਫ ਨੈਟ ਕੈਸੀਨੋ ਐੱਨਏਟੀਜੀ ਮੁੰਬਈ, ਭੂਮੀ ਪੁੱਤਰੀ ਨਾ-ਮਲੂਮ ਬੈਂਕ ਅਕਾਊਂਟ ਹੋਲਡਰ, ਨੇੜੇ ਹਨੂੰਮਾਨ ਮੰਦਰ, ਜੈਪੁਰ (ਰਾਜਸਥਾਨ), ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।