ਨੇਪਾਲ ’ਚ ਐੱਮ. ਡੀ. (ਮੈਡੀਸਨ) ’ਚ ਐਡਮਿਸ਼ਨ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਠੱਗੇ

Wednesday, Mar 05, 2025 - 04:20 PM (IST)

ਨੇਪਾਲ ’ਚ ਐੱਮ. ਡੀ. (ਮੈਡੀਸਨ) ’ਚ ਐਡਮਿਸ਼ਨ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਠੱਗੇ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਵਿਖੇ ਇਕ ਵਿਅਕਤੀ ਨੂੰ ਨੇਪਾਲ 'ਚ ਐੱਮ. ਡੀ. (ਮੈਡੀਸਨ) ’ਚ ਐਡਮਿਸ਼ਨ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੰਤੋਖ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੱਲਵਾਲ ਰੋਡ ਨੇ ਸਾਰੀ ਘਟਨਾ ਬਿਆਨ ਕੀਤੀ।

ਉਸ ਨੇ ਦੱਸਿਆ ਕਿ ਉਸ ਦੇ ਜਵਾਈ ਰਾਜਵਿੰਦਰ ਸਿੰਘ ਢੱਲ ਪੁੱਤਰ ਗੁਰਬਲਜੀਤ ਸਿੰਘ ਢੱਲ ਵਾਸੀ ਡਿਫੈਂਸ ਕਾਲੋਨੀ ਬੀਬੀ ਵਾਲਾ ਰੋਡ ਬਠਿੰਡਾ ਨੂੰ ਨੇਪਾਲ 'ਚ ਐੱਮ. ਡੀ. (ਮੈਡੀਸਨ) 'ਚ ਐਡਮਿਸ਼ਨ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ 15 ਲੱਖ ਰੁਪਏ ਹਾਸਲ ਕਰ ਲਏ ਗਏ।  ਫਿਰ ਐਡਮਿਸ਼ਨ ਨਾ ਕਰਵਾ ਕੇ ਠੱਗੀ ਮਾਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਾਅਦ ਪੜਤਾਲ ਉਕਤ ਦੋਸ਼ੀਅਨ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।


author

Babita

Content Editor

Related News