ਦੁਬਈ ਦੇ ਕਾਰੋਬਾਰੀ ਭਰਾਵਾਂ ਨੇ ਕੱਪੜਾ ਕਾਰੋਬਾਰੀ ਨਾਲ ਮਾਰੀ 15 ਕਰੋੜ ਦੀ ਠੱਗੀ
Sunday, Mar 09, 2025 - 08:45 AM (IST)

ਲੁਧਿਆਣਾ (ਰਾਜ) : ਮਹਾਨਗਰ ਦੇ ਰੇਡੀਮੇਡ ਗਾਰਮੈਂਟਸ ਦੇ ਐਕਸਪੋਰਟਰ ਵਿਰੰਦਾ ਵੇਅਰ ਦੇ ਮਾਲਕ ਨਾਲ ਦੁਬਈ ਦੇ ਚਾਰ ਕਾਰੋਬਾਰੀ ਭਰਾਵਾਂ ਨੇ 15.21 ਕਰੋੜ ਰੁਪਏ ਦੀ ਠੱਗੀ ਮਾਰ ਲਈ। ਮੁਲਜ਼ਮਾਂ ਨੇ ਪਹਿਲਾਂ ਦੁਬਈ ਵਿਚ ਕੱਪੜਾ ਐਕਸਪੋਰਟ ਕਰਵਾਇਆ ਅਤੇ ਫਿਰ ਪੈਸੇ ਦੇਣ ਤੋਂ ਮੁੱਕਰ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕੱਪੜਾ ਮਾਲਕ ਵਿਨੇ ਗੁਪਤਾ ਦੀ ਸ਼ਿਕਾਇਤ 'ਤੇ ਦੁਬਈ ਦੇ ਸੁਧਾਕਰ ਸ਼੍ਰੀਧਰ ਬ੍ਰਦ, ਰਤਨਾ ਬ੍ਰਦ, ਸੰਦੀਪ ਸਾਂਵਤ ਉਰਫ਼ ਸੰਦੀਪ ਗੋਟੀਆ ਅਤੇ ਮੁੰਬਈ ਦੇ ਰਹਿਣ ਵਾਲੇ ਵਿਦਿਆਧਰ ਬ੍ਰਦ ਖਿਲਾਫ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : SBI ਨੇ ਮਹਿਲਾ ਦਿਵਸ 'ਤੇ ਖੋਲ੍ਹਿਆ ਖ਼ਜ਼ਾਨਾ, ਹੁਣ ਬਿਨਾਂ ਗਰੰਟੀ ਦੇ ਇਨ੍ਹਾਂ ਨੂੰ ਮਿਲੇਗਾ ਲੋਨ
ਪੁਲਸ ਸ਼ਿਕਾਇਤ ਵਿਚ ਵਿਰੰਦਾ ਵੇਅਰ ਦੇ ਮਾਲਕ ਵਿਨੇ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਰੇਡੀਮੇਡ ਗਾਰਮੈਂਟਸ ਐਕਸਪੋਰਟ ਦਾ ਕਾਰੋਬਾਰ ਹੈ। ਮੁਲਜ਼ਮਾਂ ਨੇ ਦੁਬਈ ਵਿਚ ਕੂਲਵੇ ਜਨਰਲ ਟ੍ਰੇਡਿੰਗ ਕੰਪਨੀ ਦੇ ਨਾਂ ਨਾਲ ਫਰਮ ਸੀ। ਸਾਲ 2016 ਦੇ ਕਰੀਬ ਮੁਲਜ਼ਮਾਂ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਸੀ। ਕਈ ਵਾਰ ਮਾਲ ਗਿਆ ਅਤੇ ਮੁਲਜ਼ਮ ਪੈਸੇ ਭੇਜਦੇ ਰਹੇ। ਚਾਰੇ ਭਰਾ ਖੁਦ ਨੂੰ ਕੰਪਨੀ ਦਾ ਮਾਲਕ ਦੱਸਦੇ ਸਨ। ਮੁਲਜ਼ਮਾਂ ਨੇ ਉਸ ਨੂੰ ਪੂਰੀ ਤਰ੍ਹਾਂ ਭਰੋਸੇ ਵਿਚ ਲੈ ਲਿਆ। ਮੁਲਜ਼ਮਾਂ ਨੇ ਹੌਲੀ-ਹੌਲੀ ਕਰੋੜਾਂ ਦਾ ਮਾਲ ਉਸ ਤੋਂ ਮੰਗਵਾ ਲਿਆ। ਜਦੋਂ ਪੈਸੇ ਮੰਗੇ ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗੇ। ਮੁਲਜ਼ਮਾਂ ਨੇ ਹੋਰ ਮਾਲ ਮੰਗਵਾਇਆ ਤਾਂ ਉਸ ਨੇ ਪਿਛਲੇ ਪੈਸੇ ਦੇਣ ਦੀ ਗੱਲ ਕੀਤੀ ਤਾਂ ਮੁਲਜ਼ਮਾਂ ਨੇ ਖੁਦ ਨੂੰ ਕੰਪਨੀ ਦਾ ਮਾਲਕ ਕਹਿਣਾ ਹੀ ਬੰਦ ਕਰ ਦਿੱਤਾ ਅਤੇ ਸਾਰੇ ਆਪਣੇ ਆਪ ਨੂੰ ਕੰਪਨੀ ਦਾ ਮੈਨੇਜਰ ਜਾਂ ਹੋਰ ਇੰਪਲਾਈ ਦੱਸਣ ਲੱਗੇ।
ਇਹ ਵੀ ਪੜ੍ਹੋ : Delhi-NCR 'ਚ ਫਲੂ ਦੇ ਮਾਮਲੇ ਵਧੇ, 54% ਘਰਾਂ 'ਚ ਪਾਏ ਗਏ ਕੋਵਿਡ ਵਰਗੇ ਲੱਛਣ
ਇਕ ਭਰਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਇਸ ਨਾਂ ਦੀ ਕੋਈ ਕੰਪਨੀ ਨੂੰ ਜਾਣਦਾ ਤੱਕ ਨਹੀਂ। ਇਸ ਤਰ੍ਹਾਂ ਮੁਲਜ਼ਮ ਉਸ ਦੇ ਕਰੀਬ 15 ਕਰੋੜ 21 ਲੱਖ 83 ਹਜ਼ਾਰ 293 ਰੁਪਏ ਦੇਣ ਤੋਂ ਮੁੱਕਰ ਗਏ ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਦੇ ਕੋਲ ਕੀਤੀ। ਹੁਣ ਪੁਲਸ ਮੁਲਜ਼ਮਾਂ ਦੀ ਭਾਲ ਲਈ ਟੀਮ ਭੇਜਣ ਦੀ ਤਿਆਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8