ਪੈਸੇ ਕਮਾਉਣ ਦਾ ਲਾਲਚ ਪਿਆ ਮਹਿੰਗਾ, ਟੈਲੀਗ੍ਰਾਮ ਗਰੁੱਪ ’ਚ ਜੁਆਇਨ ਕਰਵਾ ਕੇ ਮਾਰੀ 26.82 ਲੱਖ ਦੀ ਠੱਗੀ
Saturday, Mar 08, 2025 - 09:23 AM (IST)

ਕਪੂਰਥਲਾ (ਭੂਸ਼ਣ/ਮਹਾਜਨ) : ਘਰ ਬੈਠੇ ਪੈਸੇ ਕਮਾਉਣ ਦਾ ਝਾਂਸਾ ਦੇ ਕੇ ਇਕ ਔਰਤ ਨੂੰ ਟੈਲੀਗ੍ਰਾਮ ਗਰੁੱਪ ’ਚ ਜੁਆਇਨ ਕਰਵਾ ਕੇ 26.82 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸਤਵੀਰ ਕੌਰ ਪਤਨੀ ਮਲਕੀਅਤ ਸਿੰਘ ਵਾਸੀ ਨੂਰਪੁਰ ਲੁਬਾਣਾ, ਥਾਣਾ ਢਿੱਲਵਾਂ ਹਾਲ ਵਾਸੀ ਨੰਗਲ ਲੁਬਾਣਾ, ਜ਼ਿਲਾ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਨੂੰ ਘਰ ਬੈਠੇ ਪੈਸੇ ਕਮਾਉਣ ਦਾ ਲਿੰਕ ਭੇਜ ਕੇ ਮੁਹੰਮਦੀਨ ਸਈਦ ਵਾਸੀ ਪਲਾਟ ਨੰਬਰ 130, ਮੇਨ ਰੋਡ, ਬਹਿਲਗਾਓਂ, ਕਰਨਾਟਕ, ਸਚਿਨ ਉਪਾਧਿਆਏ ਵਾਸੀ ਗਣੇਸ਼ ਵਿਹਾਰ ਕਲੋਨੀ, ਇੰਦੌਰ, ਮੱਧ ਪ੍ਰਦੇਸ਼, ਯਸ਼ਾ ਰਾਣੀ ਕਾਦਗਿਰੀ ਵਾਸੀ ਸਿੱਧ ਪੀਠ, ਹੈਦਰਾਬਾਦ, ਤੇਲੰਗਾਨਾ ਤੇ ਪ੍ਰਦੇਸ਼ੀ ਸਰਵੰਤੀ ਵਾਸੀ ਗਾਂਧੀ ਕਲੋਨੀ, ਸਿਕੰਦਰਾਬਾਦ, ਤੇਲੰਗਾਨਾ ਤੇ ਹੋਰ ਅਣਪਛਾਤੇ ਮੁਲਜ਼ਮ ਨੇ ਉਸ ਨੂੰ ਟੈਲੀਗ੍ਰਾਮ ਗਰੁੱਪ ’ਚ ਜੁਆਇਨ ਕਰਵਾਇਆ।
ਇਹ ਵੀ ਪੜ੍ਹੋ : ਨੂੰਹ ਨੇ ਘਰੋਂ ਕੱਢਿਆ, ਬਜ਼ੁਰਗ ਸਹੁਰੇ ਨੇ ਜ਼ਹਿਰ ਖਾ ਕੇ ਦਿੱਤੀ ਜਾਨ
ਇਸ ਦੌਰਾਨ ਰੋਜ਼ਾਨਾ ਟਾਸਕ ਦੇ ਕੇ ਪਹਿਲਾਂ ਨਿਵੇਸ਼ ਕੀਤੇ ਕੁਝ ਪੈਸੇ ਸ਼ਿਕਾਇਤਕਰਤਾ ਦੇ ਖਾਤੇ ’ਚ ਭੇਜ ਦਿੱਤੇ ਪਰ ਉਸ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਲਗਭਗ 26 ਲੱਖ 82 ਹਜ਼ਾਰ 222 ਰੁਪਏ ਦੀ ਰਕਮ ਵੱਖ-ਵੱਖ ਖਾਤਿਆਂ ’ਚ ਟ੍ਰਾਂਸਫਰ ਕਰਵਾ ਕੇ ਉਸ ਨਾਲ ਠੱਗੀ ਮਾਰ ਲਈ। ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਚਾਰਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8