ਲੋਕਾਂ ਦੀ ਅੜਿੱਕੇ ਚੜਿਆ ਚੋਰ, ਜਮ ਕੇ ਕੀਤੀ ਛਿਤਰ-ਪਰੇਡ
Tuesday, Mar 04, 2025 - 09:00 PM (IST)

ਹੁਸ਼ਿਆਰਪੁਰ (ਅਮਰੀਕ) : ਪੰਜਾਬ 'ਚ ਆਏ ਦਿਨ ਹੀ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉੱਥੇ ਹੀ ਗੱਲ ਜੇਕਰ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਬੀਤੇ ਕੁਝ ਦਿਨਾਂ ਤੋਂ ਹੁਸ਼ਿਆਰਪੁਰ 'ਚ ਚੋਰੀ ਕਰਨ ਵਾਲੇ ਚੋਰ ਬੜੇ ਹੀ ਸਰਗਰਮ ਨਜ਼ਰ ਆ ਰਹੇ ਹਨ। ਘਟਨਾ ਅੱਜ ਹੁਸ਼ਿਆਰਪੁਰ ਦੇ ਜੇਲ੍ਹ ਚੌਂਕ ਦੀ ਹੈ ਜਿੱਥੇ ਕਿ ਸ਼ਿਵਰਾਤਰੀ ਦਾ ਲੰਗਰ ਲਗਾਏ ਜਾਣ 'ਤੇ ਸੰਸਥਾ ਵੱਲੋਂ ਡੀਜੇ ਦਾ ਪ੍ਰਬੰਧ ਕੀਤਾ ਗਿਆ ਸੀ। ਡੀਜੇ ਵਾਲਿਆਂ ਨੇ ਜਿਵੇਂ ਹੀ ਆਪਣਾ ਸਾਮਾਨ ਗੱਡੀ ਚੋਂ ਉਤਾਰ ਕੇ ਰੱਖਿਆ ਤਾਂ ਇੱਕ ਚੋਰ ਵੱਲੋਂ ਡੀਜੇ ਵਾਲਿਆਂ ਦਾ ਬੈਗ ਚੋਰੀ ਕਰ ਲਿਆ ਗਿਆ।
20000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸ ਦਾ ਸਾਥੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਡੀਜੇ ਦੇ ਮਾਲਕਾਂ ਮੁਤਾਬਕ ਬੈਗ 'ਚ ਲੈਪਟਾਪ ਤੇ ਹੋਰ ਵੀ ਡੀਜੇ ਦਾ ਕੀਮਤੀ ਸਾਮਾਨ ਸੀ। ਡੀਜੇ ਦੇ ਕਰਿੰਦਿਆਂ ਅਤੇ ਲੰਗਰ ਲਾਉਣ ਵਾਲੇ ਪ੍ਰਬੰਧਕਾਂ ਨੇ ਜਦੋਂ ਨੇੜੇ ਤੇੜੇ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਸੀਸੀਟੀਵੀ 'ਚ ਇੱਕ ਚੋਰ ਬੈਗ ਲੈ ਕੇ ਜਾਂਦਾ ਨਜ਼ਰ ਆਇਆ ਤਾਂ ਡੀਜੇ ਦੇ ਕਰਿੰਦਿਆਂ ਨੇ ਅਤੇ ਲੰਗਰ ਲਾ ਰਹੇ ਲੋਕਾਂ ਵੱਲੋਂ ਉਸ ਚੋਰ ਦਾ ਪਿੱਛਾ ਕੀਤਾ ਗਿਆ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕਰ ਲਿਆ ਗਿਆ। ਕਾਬੂ ਕਰਨ ਤੋਂ ਬਾਅਦ ਲੋਕਾਂ ਨੇ ਚੋਰ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਚੋਣ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਟ੍ਰੈਫਿਕ ਪੁਲਸ ਨੇ ਜਾਰੀ ਕਰ'ਤੀ ਐਡਵਾਇਜ਼ਰੀ