ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ 1 ਕਰੋੜ 16 ਲੱਖ ਰੁਪਏ ਖ਼ਰਚ ਕਰਕੇ ਬਦਲੀ ਜਾਵੇਗੀ ਨੁਹਾਰ : ਕਟਾਰੂਚੱਕ
Sunday, Mar 02, 2025 - 10:07 AM (IST)

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਅਸੰਖਿਆ ਪਿੰਡਾਂ ਦੇ ਅੰਦਰ ਵਿਕਾਸ ਕਾਰਜ ਚੱਲ ਰਹੇ ਹਨ। ਇਸੇ ਹੀ ਤਰ੍ਹਾਂ ਪਿੰਡਾਂ ਦੀਆਂ ਫਿਰਨੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਅਧੀਨ ਬੀਤੇ ਦਿਨ ਪਿੰਡ ਪੱਚੋਚੱਕ-ਸੁਕਾਲਗੜ੍ਹ, ਝਾਖੋਲਾਹੜੀ ਅਤੇ ਪਿੰਡ ਰਾਜਪਰੂਰਾ ਵਿਖੇ ਵਿਕਾਸ ਕਾਰਜਾਂ ਦਾ ਸ਼ੁੱਭਆਰੰਭ ਕੀਤਾ ਗਿਆ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸੁਕਾਲਗੜ੍ਹ ਵਿਖੇ ਪਿੰਡ ਦੇ ਆਲੇ-ਦੁਆਲੇ ਦੀ ਫਿਰਨੀ ਦੇ ਪੱਕੀ ਸੜਕ ਦੇ ਨਿਰਮਾਣ ਕਾਰਜ ਦਾ ਸ਼ੁੱਭਆਰੰਭ ਕਰਨ ਮਗਰੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ ਕੁਮਾਰ ਐੱਸ. ਡੀ. ਓ. ਮੰਡੀ ਬੋਰਡ, ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ : ਲੁਧਿਆਣਾ ਵੈਸਟ ਸੀਟ ਦੀ ਉਪ ਚੋਣਾਂ 'ਚ ਹੋਵੇਗਾ 'ਚੌਤਰਫ਼ਾ' ਮੁਕਾਬਲਾ!
ਇਸ ਮੌਕੇ ਸੰਬੋਧਨ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਅੰਦਰ ਜਿਸ ਵਿੱਚ ਪੱਚੋਚੱਕ ਸੁਕਾਲਗੜ੍ਹ, ਰਾਜਪਰੂਰਾ ਅਤੇ ਝਾਖੋਲਾਹੜੀ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਫਿਰਨੀਆਂ ਦਾ ਆਧੁਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਪਿੰਡ ਰਾਜਪਰੂਰਾ ਵਿਖੇ ਏ.ਪੀ.ਕੇ ਰੋਡ ਤੋਂ 600 ਮੀਟਰ ਫਿਰਨੀ ਜਿਸ ਤੇ ਕਰੀਬ 48 ਲੱਖ ਰੁਪਏ, ਪਿੰਡ ਕੋਟਲੀ ਤੋਂ ਪੱਚੋਚੱਕ-ਸੁਕਾਲਗੜ੍ਹ ਤੋਂ ਬਾਜੀਗਰ ਡੇਰਾ ਫਿਰਨੀ ਦਾ ਨਵਨਿਰਮਾਣ ਜਿਸ ਦੀ ਲੰਬਾਈ ਕਰੀਬ 500 ਮੀਟਰ ਅਤੇ ਇਸ ਤੇ 40 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਝਾਖੋਲਾਹੜੀ ਵਿਖੇ 350 ਮੀਟਰ ਲੰਬਾਈ ਫਿਰਨੀ ਦੇ ਨਿਰਮਾਣ ਤੇ 28 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਸ ਤਰ੍ਹਾਂ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਅੰਦਰ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਫਿਰਨੀਆਂ ਦਾ ਨਵਨਿਰਮਾਣ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8