ਨਸ਼ੇ ਦਾ ਟੀਕਾ ਲਾ ਕੇ ਮਾਰਨ ਦੇ ਦੋਸ਼ ''ਚ ਸਾਥੀ ਖ਼ਿਲਾਫ਼ ਮਾਮਲਾ ਦਰਜ

03/28/2022 5:44:10 PM

ਫਿਰੋਜ਼ਪੁਰ (ਕੁਮਾਰ) : ਪਿੰਡ ਝੋਕ ਹਰੀਹਰ ਵਿਖੇ ਗੰਗ ਕੈਨਾਲ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਨਸ਼ੇ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਮਾਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਝੰਮਾ ਪੁੱਤਰ ਫੌਜਾ ਖ਼ਿਲਾਫ਼ ਨਸ਼ੇ ਦਾ ਟੀਕਾ ਲਾ ਕੇ ਮਾਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੀਪਾ (38) ਦੀ ਮਾਂ ਰਾਜ ਪਤਨੀ ਮੰਗਲ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਨਾਮਜ਼ਦ ਵਿਅਕਤੀ ਘਰੋਂ ਬੁਲਾ ਕੇ ਲੈ ਗਿਆ ਸੀ ਤੇ ਜਦੋਂ ਉਸ ਦਾ ਲੜਕਾ ਵਾਪਸ ਨਾ ਆਇਆ ਤਾਂ ਉਸ ਨੇ ਝੰਮਾ ਦੇ ਘਰ ਜਾ ਕੇ ਪਤਾ ਕੀਤਾ ਤਾਂ ਉਸ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਵਾਪਸ ਆ ਗਿਆ ਹੈ, ਤੁਹਾਡਾ ਲੜਕਾ ਬੱਸ ਚੜ੍ਹ ਕੇ ਡੱਬਵਾਲੀ ਚਲਾ ਗਿਆ ਹੈ। ਸ਼ਿਕਾਇਤਕਰਤਾ ਨੇ ਆਪਣੇ ਲੜਕੇ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਨੇ ਗੰਗ ਕੈਨਾਲ ਕੋਲ ਲੋਕਾਂ ਨੂੰ ਇਕੱਠੇ ਹੋਏ ਦੇਖਿਆ, ਜਦੋਂ ਉਹ ਨੇੜੇ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਮਰਿਆ ਪਿਆ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਲੜਕੇ ਨੂੰ ਝੰਮਾ ਨੇ ਨਸ਼ੇ ਦਾ ਟੀਕਾ ਲਾ ਕੇ ਮਾਰਿਆ ਹੈ।

ਇਹ ਵੀ ਪੜ੍ਹੋ : ਨਾਬਾਲਗ ਬੱਚੇ ਨੂੰ ਵਰਗਲਾ ਕੇ ਕਬਰਸਤਾਨ 'ਚ ਲਿਜਾ ਕੀਤੀ ਬਦਫੈਲੀ


Anuradha

Content Editor

Related News