ਸਾਈਬਰ ਠੱਗੀ ਦਾ ਸ਼ਿਕਾਰ ਹੋਇਆ SBI ਦਾ ਮੁਲਾਜ਼ਮ, ਠੱਗ ਨੇ ਇੰਝ ਖ਼ਾਤੇ 'ਚੋਂ ਕਢਵਾਈ 6 ਲੱਖ ਤੋਂ ਵੱਧ ਦੀ ਰਕਮ
Monday, May 29, 2023 - 05:01 PM (IST)
ਬਰੇਟਾ (ਬਾਂਸਲ) : ਸਾਈਬਰ ਠੱਗ ਦੀ ਠੱਗੀ ਦਾ ਸ਼ਿਕਾਰ ਹੋਏ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਦੇ ਮੁਲਾਜ਼ਮ ਵੱਲੋਂ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਬਰੇਟਾ ਦੀ ਪੁਲਸ ਵੱਲੋਂ ਇਕ ਵਿਅਕਤੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ’ਚ ਬਤੌਰ ਸਬ ਅਕਾਊਂਟੈਂਟ ਤਾਇਨਾਤ ਸ਼ਾਂਤੀ ਸਰੂਪ ਨੂੰ ਡਿਊਟੀ ਦੌਰਾਨ ਇਕ ਕਾਲ ਆਉਂਦੀ ਹੈ, ਜਿਸ ’ਚ ਠੱਗ ਵੱਲੋਂ ਖ਼ੁਦ ਨੂੰ ਸੈਂਟਰਲ ਗੌਰਮਿੰਟ ਐਪ ਯੂ. ਟੀ. ਐੱਸ. ਦਾ ਏਜੰਟ ਦੱਸਿਆ ਜਾਂਦਾ ਹੈ ਅਤੇ ਕੁਝ ਐਪਸ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ- ਮੁਕਤਸਰ ਦੀ ਨਾਮਿਆ ਮਿੱਡਾ ਨੇ ਜਿੱਤਿਆ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਦਾ ਖਿਤਾਬ
ਸ਼ਾਂਤੀ ਸਰੂਪ ਵੱਲੋਂ ਅਜਿਹਾ ਕਰਨ ’ਤੇ ਮੋਬਾਇਲ ਦਾ ਇਕ ਕੋਡ ਉਸ ਠੱਗ ਕੋਲ ਚਲਾ ਜਾਂਦਾ ਹੈ ਅਤੇ ਉਹ ਇਸ ਦੀ ਮਦਦ ਨਾਲ 6,77,074 ਰੁਪਏ ਉਸ ਦੇ ਬੈਂਕ ਖਾਤੇ ’ਚੋਂ ਕਢਵਾ ਲੈਂਦਾ ਹੈ। ਇਸ ਸਬੰਧੀ ਪੀੜਤ ਸ਼ਾਂਤੀ ਸਰੂਪ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ ’ਤੇ ਪੁਲਸ ਵੱਲੋਂ ਰੌਣੀ ਘੋਸ਼ ਪੁੱਤਰ ਇੰਦਰਜੀਤ ਘੋਸ਼ ਵਾਸੀ ਹੁਗਲੀ, ਵੈਸਟ ਬੰਗਾਲ, ਇੰਡੀਆ ਦੇ ਵਿਰੁੱਧ ਧਾਰਾ 420 ਤੇ ਆਈ. ਟੀ. ਐਕਟ. ਦੀ ਧਾਰਾ 66ਡੀ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਜੁੜੇ ਅਹਿਮ ਬਿੱਲਾਂ 'ਤੇ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।