ਕਾਰ ਨੂੰ ਇੱਟਾਂ ''ਤੇ ਖੜ੍ਹੀ ਕਰ ਟਾਇਰ ਖੋਲ੍ਹ ਕੇ ਲੈ ਗਏ ਚੋਰ

08/13/2022 1:40:17 AM

ਭਵਾਨੀਗੜ੍ਹ (ਵਿਕਾਸ) : ਬੀਤੀ ਰਾਤ ਚੋਰ ਸ਼ਹਿਰ ਦੀ ਪੁਰਾਣੀ ਨਗਰ ਕੌਂਸਲ ਵਾਲੀ ਪਾਰਕਿੰਗ 'ਚ ਖੜ੍ਹੀ ਇਕ ਕਾਰ ਦੇ ਟਾਇਰ ਚੋਰੀ ਕਰਕੇ ਲੈ ਗਏ। ਘਟਨਾ ਸਬੰਧੀ ਕਾਰ ਦੇ ਮਾਲਕ ਨੂੰ ਸਵੇਰ ਹੋਣ 'ਤੇ ਪਤਾ ਲੱਗਾ, ਜਦੋਂ ਉਸ ਨੇ ਆਪਣੀ ਕਾਰ ਬਿਨਾਂ ਟਾਇਰਾਂ ਤੋਂ ਇੱਟਾਂ ਦੇ ਸਹਾਰੇ ਖੜ੍ਹੀ ਦੇਖੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੋਹਨ ਨਗਰ ਦੇ ਰਹਿਣ ਵਾਲੇ ਅਮਿਤ ਮੜਕਨ ਨੇ ਦੱਸਿਆ ਕਿ ਉਹ ਮੇਨ ਬਾਜ਼ਾਰ 'ਚ ਬੂਟਾਂ ਦੀ ਦੁਕਾਨ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਵੀ ਉਸ ਨੇ ਆਪਣੀ ਬ੍ਰੇਜ਼ਾ ਕਾਰ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਵਾਲੀ ਜਗ੍ਹਾ 'ਚ ਬਣੀ ਪਾਰਕਿੰਗ 'ਚ ਖੜ੍ਹੀ ਕੀਤੀ ਸੀ, ਜਿੱਥੋਂ ਦੇਰ ਰਾਤ ਅਣਪਛਾਤੇ ਚੋਰ ਉਸ ਦੀ ਕਾਰ ਦੇ ਇਕ ਸਾਈਡ ਤੋਂ ਨਟ ਖੋਲ੍ਹ ਕੇ 2 ਟਾਇਰ ਚੋਰੀ ਕਰ ਲੈ ਗਏ।

ਖ਼ਬਰ ਇਹ ਵੀ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਮਿਲੀ ਬੱਚੀ ਦੀ ਲਾਸ਼ ਤਾਂ ਉਥੇ ਪੰਜਾਬ ਰਿਹਾ ਬੰਦ, ਪੜ੍ਹੋ TOP 10

ਉਨ੍ਹਾਂ ਦੱਸਿਆ ਕਿ ਚੋਰ ਕਾਰ ਦੇ ਚਾਰੋਂ ਟਾਇਰ ਚੋਰੀ ਕਰਨ ਦੀ ਫਿਰਾਕ 'ਚ ਪਰ ਦੂਜੀ ਸਾਈਡ ਦੇ 2 ਟਾਇਰ ਫਰਸ਼ ਉੱਚਾ ਹੋਣ ਕਾਰਨ ਕੱਢ ਨਹੀਂ ਸਕੇ। ਕਾਰ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਪਾਰਕਿੰਗ ਦੇ ਨੇੜਲੇ ਘਰਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈੱਕ ਕਰਨ 'ਤੇ ਪਤਾ ਲੱਗਾ ਕਿ ਇਕ ਕਾਰ 'ਚ ਆਏ 4 ਲੋਕਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਕਾਰ ਦੇ ਟਾਇਰ ਖੋਲ੍ਹ ਕੇ ਬੜੀ ਅਸਾਨੀ ਨਾਲ ਮੌਕੇ ਤੋਂ ਨਿਕਲ ਗਏ। ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਹਿਲੀ ਵਾਰ 1 ਸਤੰਬਰ ਤੋਂ 51 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ : CM ਮਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News