ਪੰਜਾਬ ''ਚ ਹੜ੍ਹਾਂ ਦੇ ਬਾਵਜੂਦ ਚੌਲਾਂ ਦੀ ਹੋਈ ਬੰਪਰ ਪੈਦਾਵਾਰ, ਪਿਛਲੇ ਸਾਲ ਨਾਲੋਂ 3 ਫ਼ੀਸਦੀ ਹੋਇਆ ਵਾਧਾ
Saturday, Jan 20, 2024 - 03:31 PM (IST)
ਬਠਿੰਡਾ- ਪੰਜਾਬ ਨੇ ਪਿਛਲੇ ਸਾਲ ਜੁਲਾਈ ਅਤੇ ਅਗਸਤ ਦੌਰਾਨ ਸਾਉਣੀ ਦੇ ਸੀਜ਼ਨ 2023-24 ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਦੇ ਬਾਵਜੂਦ ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਦਾ ਬੰਪਰ ਉਤਪਾਦਨ ਦਰਜ ਕੀਤਾ ਹੈ। ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਦੋਵਾਂ ਕਿਸਮਾਂ ਦੇ ਚੌਲਾਂ ਦੀ ਪੈਦਾਵਾਰ 212.31 ਲੱਖ ਟਨ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋਂ 3 ਫ਼ੀਸਦੀ ਵੱਧ ਹੈ। 2022-23 'ਚ ਬਾਸਮਤੀ ਅਤੇ ਗੈਰ-ਬਾਸਮਤੀ ਦਾ ਕੁੱਲ ਉਤਪਾਦਨ 206.28 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਸਰਕਾਰੀ ਏਜੰਸੀਆਂ ਵੱਲੋਂ ਵਾਂਝੇ ਵਰਗਾਂ ਨੂੰ ਮੁਫ਼ਤ ਵੰਡਣ ਲਈ ਗੈਰ-ਬਾਸਮਤੀ ਦੀ ਖ਼ਰੀਦ ਨਵੰਬਰ 'ਚ ਖ਼ਤਮ ਹੋ ਗਈ। ਬਾਸਮਤੀ ਦੀਆਂ ਖੁਸ਼ਬੂਦਾਰ ਕਿਸਮਾਂ ਪ੍ਰਾਈਵੇਟ ਕੰਪਨੀਆਂ ਵੱਲੋਂ ਖ਼ਰੀਦੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ
ਸਰਕਾਰੀ ਅੰਕੜਿਆਂ ਅਨੁਸਾਰ 19 ਜਨਵਰੀ ਤੱਕ ਸੂਬੇ ਭਰ ਦੀਆਂ ਵੱਖ-ਵੱਖ ਮੰਡੀਆਂ ਵਿੱਚ ਬਾਸਮਤੀ ਚੌਲਾਂ ਦੀ ਆਮਦ 26.45 ਲੱਖ ਟਨ ਦਰਜ ਕੀਤੀ ਗਈ ਸੀ। ਇਹ 2022-23 ਦੇ ਸੀਜ਼ਨ ਨਾਲੋਂ 13% ਵੱਧ ਸੀ, ਜਦੋਂ ਕਿ ਪੰਜਾਬ ਵਿੱਚ ਕੁੱਲ 23.32 ਲੱਖ ਟਨ ਦੀ ਆਮਦ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ 'ਤਾ ਵੱਡਾ ਕਾਂਡ
2022-23 ਦੇ ਸਾਉਣੀ ਸੀਜ਼ਨ ਵਿਚ ਪੰਜਾਬ ਦਾ ਗੈਰ-ਬਾਸਮਤੀ ਉਤਪਾਦਨ 182.96 ਲੱਖ ਟਨ ਸੀ, ਜੋ 2023-24 ਵਿੱਚ ਵੱਧ ਕੇ 185.86 ਲੱਖ ਟਨ ਹੋ ਗਿਆ। ਫ਼ਸਲ ਦੀ ਬਿਜਾਈ ਤੋਂ ਤੁਰੰਤ ਬਾਅਦ ਸੂਬੇ 'ਚ ਹੜ੍ਹ ਆਉਣ ਦੇ ਬਾਵਜੂਦ ਚੌਲਾਂ ਦੇ ਉਤਪਾਦਨ 'ਚ ਵਾਧਾ ਹੋਇਆ ਹੈ। ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਆਏ ਹੜ੍ਹਾਂ ਨੇ ਪਟਿਆਲਾ, ਸੰਗਰੂਰ, ਰੂਪਨਗਰ, ਜਲੰਧਰ, ਫ਼ਿਰੋਜ਼ਪੁਰ ਅਤੇ ਫ਼ਤਹਿਗੜ੍ਹ ਸਾਹਿਬ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਸੀ, ਜਿਸ ਨਾਲ ਲਗਭਗ 85,000 ਹੈਕਟੇਅਰ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਪੰਜਾਬ ਰੋਡਵੇਜ਼ ਦੀ ਬੱਸ ਦੇ ਉੱਡੇ ਪਰਖੱਚੇ
ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਐਡੀਸ਼ਨਲ ਡਾਇਰੈਕਟਰ, ਰਿਸਰਚ (ਫ਼ਸਲ ਸੁਧਾਰ) ਜੀ.ਐੱਸ ਮਾਂਗਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦੁਬਾਰਾ ਬੀਜਣੀ ਪਈ ਹੈ ਅਤੇ ਉਤਪਾਦਕਾਂ ਨੇ ਘੱਟ ਮਿਆਦ ਵਾਲੇ ਝੋਨੇ ਦੀਆਂ ਕਿਸਮਾਂ ਪੀ.ਆਰ 126 ਅਤੇ ਪੂਸਾ ਬਾਸਮਤੀ 1509 ਜਿਸ ਤੋਂ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਇਸ ਵਾਰ ਝਾੜ ਵੱਧ ਨਿਕਲਿਆ ਕਿਉਂਕਿ ਕਿਸਾਨਾਂ ਨੇ ਅਜਿਹੀਆਂ ਕਿਸਮਾਂ ਅਪਣਾਈਆਂ ਜਿਨ੍ਹਾਂ ਨੂੰ ਵਾਢੀ ਵਿੱਚ ਤਕਰੀਬਨ ਇੱਕ ਮਹੀਨਾ ਘੱਟ ਸਮਾਂ ਲੱਗਦਾ ਸੀ। 2023-24 ਵਿੱਚ ਬਾਸਮਤੀ ਹੇਠਲਾ ਰਕਬਾ ਵਧਾ ਕੇ 6 ਲੱਖ ਹੈਕਟੇਅਰ ਕਰ ਦਿੱਤਾ ਗਿਆ, ਜੋ ਪਿਛਲੇ ਸੀਜ਼ਨ ਨਾਲੋਂ ਲਗਭਗ ਇੱਕ ਲੱਖ ਹੈਕਟੇਅਰ ਵੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8