ਪੰਜਾਬ ''ਚ ਪੁਲਸ ਸਟੇਸ਼ਨਾਂ ''ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਪੁਲਸ ਲਾਪ੍ਰਵਾਹ! ਚੁਕਾਉਣੀ ਪੈ ਸਕਦੀ ਭਾਰੀ ਕੀਮਤ

Monday, Dec 23, 2024 - 01:37 PM (IST)

ਪੰਜਾਬ ''ਚ ਪੁਲਸ ਸਟੇਸ਼ਨਾਂ ''ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਪੁਲਸ ਲਾਪ੍ਰਵਾਹ! ਚੁਕਾਉਣੀ ਪੈ ਸਕਦੀ ਭਾਰੀ ਕੀਮਤ

ਗੁਰਦਾਸਪੁਰ(ਵਿਨੋਦ) : ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਜ਼ਿਲ੍ਹੋ  ਦੀ ਪੁਲਸ ਵੱਲੋਂ ਪੰਜਾਬ ਦੇ ਵੱਖ-ਵੱਖ ਥਾਣਿਆਂ ਸਮੇਤ ਚੌਕੀ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਵਿਖੇ ਗ੍ਰਨੇਡ ਜਾਂ ਕਿਸੇ ਹੋਰ ਸਾਧਨ ਦੀ ਵਰਤੋਂ ਕਰ ਕੇ ਕੀਤੇ ਜਾ ਰਹੇ ਹਮਲਿਆਂ ਕਾਰਨ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਐੱਸ. ਐੱਸ. ਪੀ. ਦਯਾਮਾ ਹਰੀਸ਼ ਕੁਮਾਰ ਨੇ ਰਾਤ ਸਮੇਂ ਥਾਣਿਆਂ ਦਾ ਦੌਰਾ ਕਰ ਕੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਵੀ ਕੀਤੀ ਅਤੇ ਇਸ ਸਬੰਧੀ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਦੇ ਬਾਵਜੂਦ ਜ਼ਿਲ੍ਹਾ ਹੈੱਡਕੁਆਰਟਰ ਗੁਰਦਾਸਪੁਰ ਸ਼ਹਿਰ ’ਚ ਪੁਲਸ ਦੀ ਸੁਰੱਖਿਆ ਵਿਵਸਥਾ ’ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਕਿਉਂਕਿ ਜਿਸ ਤਰ੍ਹਾਂ ਜ਼ਿਲ੍ਹਾ ਜੂਡੀਸ਼ੀਅਲ ਕੰਪਲੈਕਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਿਟੀ ਪੁਲਸ ਸਟੇਸ਼ਨ, ਗੁਰਦਾਸਪੁਰ ਸਦਰ ਥਾਣਾ, ਅਦਾਲਤੀ ਕੇਸਾਂ ਨਾਲ ਸਬੰਧਤ ਮਾਲਖਾਨੇ ਨੂੰ ਲੈ ਕੇ ਸੁਰੱਖਿਆ ਸਬੰਧੀ ਅਣਗਹਿਲੀ ਵਰਤੀ ਜਾ ਰਹੀ ਹੈ, ਇਸ ਦੀ ਕਿਸੇ ਵੀ ਸਮੇਂ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ਪਿਛਲੇ 10 ਦਿਨਾਂ ’ਚ ਜ਼ਿਲ੍ਹਾ ਗੁਰਦਾਸਪੁਰ ਸਮੇਤ ਵੱਖ-ਵੱਖ ਪੁਲਸ ਜ਼ਿਲ੍ਹਿਆਂ ਦੇ 10 ਤੋਂ ਵੱਧ ਪੁਲਸ ਥਾਣਿਆਂ ਅਤੇ ਪੁਲਸ ਚੌਕੀਆਂ ’ਤੇ ਦੇਸ਼ ਜਾਂ ਸਮਾਜ ਵਿਰੋਧੀ ਵਿਅਕਤੀਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਹਮਲੇ ਕੀਤੇ ਜਾ ਚੁੱਕੇ ਹਨ। ਬੇਸ਼ੱਕ ਇਨ੍ਹਾਂ ਹਮਲਿਆਂ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਜੇਕਰ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਇਹ ਅੱਤਵਾਦੀ ਸੰਗਠਨਾਂ ਵੱਲੋਂ ਖੁੱਲ੍ਹੀ ਚੁਣੌਤੀ ਹੈ, ਕਿਉਂਕਿ ਪੰਜਾਬ ਪੁਲਸ ਅਜੇ ਤੱਕ ਇਨ੍ਹਾਂ ਮਾਮਲਿਆਂ ’ਚ ਕਿਸੇ ਸਿੱਟੇ ’ਤੇ ਨਹੀਂ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!

ਕੀ ਹੈ ਗੁਰਦਾਸਪੁਰ ਸ਼ਹਿਰ ’ਚ ਪੁਲਸ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ

ਬੇਸ਼ੱਕ ਪੁਲਸ ਦਿਨ-ਰਾਤ ਡਿਊਟੀ ’ਤੇ ਹੈ ਅਤੇ ਦਿਨ-ਰਾਤ ਨਾਕਿਆਂ ’ਤੇ ਵਾਹਨਾਂ ਅਤੇ ਲੋਕਾਂ ਦੀ ਚੈਕਿੰਗ ਕਰ ਰਹੀ ਹੈ ਪਰ ਜੇਕਰ ਗੁਰਦਾਸਪੁਰ ਸ਼ਹਿਰ ਦਾ ਦੌਰਾ ਕਰ ਕੇ ਇਸ ਮੁੱਦੇ ਦਾ ਜਾਇਜ਼ਾ ਲਿਆ ਜਾਵੇ ਤਾਂ ਸਥਿਤੀ ਕੁਝ ਹੋਰ ਹੀ ਦਿਖਾਈ ਦਿੰਦੀ ਹੈ। ਗੁਰਦਾਸਪੁਰ ਸ਼ਹਿਰ ’ਚ ਸਭ ਤੋਂ ਮਹੱਤਵਪੂਰਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਜੂਡੀਸ਼ੀਅਲ ਕੰਪਲੈਕਸ ਮੰਨਿਆ ਜਾਂਦਾ ਹੈ। ਜੂਡੀਸ਼ੀਅਲ ਕੰਪਲੈਕਸ ਦੀ ਗੱਲ ਕਰੀਏ ਤਾਂ ਇਸ ਦੇ ਵਾਹਨ ਪਾਰਕਿੰਗ ਨੂੰ ਜਾਂਦੇ ਰਸਤੇ ’ਤੇ ਗੇਟ ਪੁਲਸ ਚੌਕੀ ਲਈ ਰੇਤ ਦੀਆਂ ਬੋਰੀਆਂ ਰੱਖੀਆਂ ਗਈਆਂ ਹਨ ਪਰ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਕੀਤੇ ਗਏ ਹਨ ਅਤੇ ਰੇਤ ਦੀਆਂ ਬੋਰੀਆਂ ਪੂਰੀ ਤਰ੍ਹਾਂ ਫੱਟੀਆਂ ਹੋਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪੁਲਸ ਮੁਖੀ ਦਫ਼ਤਰ ਨੂੰ ਜਾਣ ਵਾਲੀ ਜਨਤਕ ਪਹੁੰਚ ਸੜਕ ਦੇ ਗੇਟ ’ਤੇ ਵੀ ਰੇਤ ਦੀਆਂ ਫੱਟੀਆਂ ਬੋਰੀਆਂ ਪੁਲਸ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੀਆਂ ਹਨ। ਇਸ ਪੋਸਟ ’ਤੇ ਵੀ ਕੋਈ ਕਰਮਚਾਰੀ ਤਾਇਨਾਤ ਨਹੀਂ ਹੈ।

ਇਸੇ ਤਰ੍ਹਾਂ ਗੁਰਦਾਸਪੁਰ ਸਿਟੀ ਥਾਣੇ ਅਤੇ ਗੁਰਦਾਸਪੁਰ ਸਦਰ ਥਾਣੇ ਦੀ ਚਾਰਦੀਵਾਰੀ ਤਾਂ ਉੱਚੀ ਕੀਤੀ ਗਈ ਹੈ ਪਰ ਮੁੱਖ ਗੇਟ ’ਤੇ ਸੁਰੱਖਿਆ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ। ਗੁਰਦਾਸਪੁਰ ਸਦਰ ਥਾਣੇ ਦੇ ਮੁੱਖ ਗੇਟ, ਮਾਲਾ ਖਾਨਾ, ਤਿੱਬੜ ਪੁਲਸ ਅਤੇ ਹੋਰ ਥਾਣਿਆਂ ’ਤੇ ਸੁਰੱਖਿਆ ਪ੍ਰਬੰਧ ਨਾਮਾਤਰ ਹਨ। ਗੁਰਦਾਸਪੁਰ ਸਦਰ ਥਾਣੇ ’ਚ ਸੁਰੱਖਿਆ ਦੇ ਮੱਦੇਨਜ਼ਰ ਬਣਾਏ ਗਏ ਬੁਲੇਟ ਪਰੂਫ ਕੈਬਿਨ ਦੀ ਵਰਤੋਂ ਹੁਣ ਮਸ਼ਹੂਰ ਹਸਤੀਆਂ ਦੇ ਇਸ਼ਤਿਹਾਰ ਲਗਾਉਣ ਲਈ ਵੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਸਦਰ ਥਾਣੇ ਦੇ ਬਾਹਰ ਲਗਾਈਆਂ ਰੇਤ ਦੀਆਂ ਬੋਰੀਆਂ ਵੀ ਪੂਰੀ ਤਰ੍ਹਾਂ ਫੁੱਟ ਚੁੱਕੀਆਂ ਹਨ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਕਿਸੇ ਕੰਮ ਦੀ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਐਨਕਾਊਂਟਰ 'ਚ ਮਾਰੇ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਲੋਕਾਂ ਅਤੇ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਮੇਰੀ ਪਹਿਲ : ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ

ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਮੇਰੀ ਪਹਿਲ ਹੈ। ਮੈਂ ਖੁਦ ਵੀ ਪਿਛਲੇ ਦੋ ਦਿਨਾਂ ਤੋਂ ਦਿਨ-ਰਾਤ ਥਾਣਿਆਂ, ਅਹਿਮ ਥਾਵਾਂ ਆਦਿ ਦੀ ਸੁਰੱਖਿਆ ਦੀ ਲਗਾਤਾਰ ਜਾਂਚ ਕਰ ਰਿਹਾ ਹਾਂ, ਜਿਥੇ ਵੀ ਸੁਧਾਰ ਦੀ ਲੋੜ ਹੈ, ਉਥੇ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਸੁਰੱਖਿਆ ਦੀ ਲੋੜ ਅਨੁਸਾਰ ਜਿਥੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਸਾਰੀ ਪੁਲਸ 24 ਘੰਟੇ ਲੋਕਾਂ ਦੀ ਸੁਰੱਖਿਆ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਜੂਡੀਸ਼ੀਅਲ ਕੰਪਲੈਕਸ, ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਹੋਰ ਅਹਿਮ ਥਾਵਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਕੀਤੇ ਜਾਣਗੇ। ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹੋਣ ’ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬਣਨ ਜਾ ਰਿਹੈ 110 ਕਿੱਲੋਮੀਟਰ ਲੰਮਾ ਨਵਾਂ ਹਾਈਵੇਅ, ਸੁਖਾਲਾ ਹੋਵੇਗਾ ਸਫ਼ਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Shivani Bassan

Content Editor

Related News