ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਸ਼ੁੱਕਰਵਾਰ ਤੋਂ 3 ਛੁੱਟੀਆਂ, ਜਾਣੋ ਕਾਰਨ
Wednesday, Dec 18, 2024 - 12:33 PM (IST)
ਲੁਧਿਆਣਾ : ਪੰਜਾਬ ਦੇ ਕੁੱਝ ਸਕੂਲਾਂ ਵਿੱਚ ਸ਼ੁਕਰਵਾਰ ਭਾਵ 20 ਦਸੰਬਰ ਤੋਂ 3 ਛੁੱਟੀਆਂ ਹੋਣ ਜਾ ਰਹੀਆਂ ਹਨ। ਜਿਸ ਕਾਰਨ 20,21 ਅਤੇ 22 ਦਸੰਬਰ ਨੂੰ ਫਿਲਹਾਲ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਸਕੂਲ ਬੰਦ ਰੱਖੇ ਜਾਣਗੇ।
ਦੱਸ ਦਈਏ ਕਿ ਇਸ ਸੰਬੰਧੀ ਲੁਧਿਆਣਾ ਦੇ ਡੀ.ਸੀ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤਹਿਤ ਆਖਿਆ ਗਿਆ ਹੈ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ, ਪੰਚਾਇਤ ਤੇ ਕੌਂਸਲ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਚੋਣ ਸਮੱਗਰੀ ਤੇ ਪੋਲਿੰਗ ਅਮਲੇ ਨੂੰ ਲਿਜਾਣ ਅਤੇ ਲੈ ਕੇ ਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਬੱਸਾਂ ਵੱਖ-ਵੱਖ ਸਕੂਲਾਂ ਤੋਂ ਲਈਆਂ ਗਈਆਂ ਹਨ। ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਤਕ ਲੈ ਕੇ ਆਉਣ ਵਾਲੀਆਂ ਇਹ ਬੱਸਾਂ ਦੀ ਘਾਟ ਹੋ ਜਾਵੇਗੀ। ਇਸੇ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ 20 ਅਤੇ 21 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀ.ਸੀ. ਵਲੋਂ ਐਲਾਨੀ ਗਈ ਇਹ ਛੁੱਟੀ ਫਿਲਹਾਲ ਕੁਝ ਸਕੂਲਾਂ ਤਕ ਹੀ ਸੀਮਤ ਰਹੇਗੀ। ਜਿਨ੍ਹਾਂ ਸਕੂਲਾਂ ਉਤੇ ਇਹ ਛੁੱਟੀ ਦੇ ਹੁਕਮ ਲਾਗੂ ਹੋਣੇ ਹਨ, ਉਨ੍ਹਾਂ ਲਈ ਬਕਾਇਦਾ ਡੀਸੀ (ਵਿਕਾਸ) ਦਫਤਰ ਵਲੋਂ ਇਕ ਸੂਚੀ ਵੀ ਜਾਰੀ ਕੀਤੀ ਗਈ ਹੈ।
ਦੂਜੇ ਪਾਸੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿਨ੍ਹਾਂ ਸਕੂਲਾਂ ਅੰਦਰ ਪੋਲਿੰਗ ਬੂਥ ਬਣਾਏ ਜਾਣੇ ਹਨ, ਜਾਂ ਜਿਨ੍ਹਾਂ ਸਕੂਲਾਂ ਵਿੱਚ 20 ਦਸੰਬਰ ਨੂੰ ਚੋਣ ਅਮਲੇ ਨੇ ਠਹਿਰਾਓ ਕਰਨਾ ਹੈ, ਪੰਜਾਬ ਦੇ ਉਨ੍ਹਾਂ ਸਕੂਲਾਂ ਵਿੱਚ ਵੀ 20 ਅਤੇ 21 ਦਸੰਬਰ ਨੂੰ ਛੁੱਟੀ ਐਲਾਨੀ ਜਾ ਸਕਦੀ ਹੈ।
ਇਸ ਦੇ ਨਾਲ ਹੀ 22 ਦਸੰਬਰ ਨੂੰ ਐਤਵਾਰ ਦੀ ਜਨਤਕ ਛੁੱਟੀ ਕਾਰਨ ਪੰਜਾਬ ਭਰ ਦੇ ਸਕੂਲ-ਕਾਲਜ ਬੰਦ ਹੀ ਰਹਿਣਗੇ।