ਪੰਜਾਬ ਦੇ ਇਨ੍ਹਾਂ ਅਧਿਆਪਕਾਂ ''ਤੇ ਹੋਈ ਸਖ਼ਤ ਕਾਰਵਾਈ, ਮੁਅੱਤਲ ਕਰਨ ਦੇ ਹੁਕਮ ਜਾਰੀ
Tuesday, Dec 17, 2024 - 11:22 AM (IST)
ਗਿੱਦੜਬਾਹਾ (ਕਟਾਰੀਆ) : ਡਿਊਟੀ ਤੋਂ ਕੁਤਾਹੀ ਕਰਨ ’ਤੇ 10 ਅਧਿਆਪਕਾਂ ਨੂੰ ਮੁਅੱਤਲ ਕੀਤਾ ਗਿਆ ਹੈ। ਦਰਅਸਲ ਗਿੱਦੜਬਾਹਾ ਵਿਖੇ ਬਾਕੀ ਰਹਿੰਦੀਆਂ ਗ੍ਰਾਮ ਪੰਚਾਇਤ ਚੋਣਾਂ ਲਈ 15 ਦਸੰਬਰ ਨੂੰ ਚੋਣ ਹੋਈ ਸੀ। ਇਸ ਮੰਤਵ ਲਈ ਮਾਣਯੋਗ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਲੋਂ ਹੋਏ ਹੁਕਮਾਂ ਰਾਹੀਂ ਨਿਮਨ ਕਰਮਚਾਰੀਆਂ ਦੀ ਡਿਊਟੀ ਬਤੌਰ ਪੋਲਿੰਗ ਸਟਾਫ ਲਾਈ ਗਈ ਸੀ ਪ੍ਰੰਤੂ ਇਨ੍ਹਾਂ ਕਰਮਚਾਰੀਆਂ ਵਲੋਂ ਵਾਰ-ਵਾਰ ਮੌਕਾ ਦੇਣ ’ਤੇ ਵੀ ਡਿਊਟੀ ’ਤੇ ਹਾਜ਼ਰ ਨਹੀਂ ਹੋਏ ਜਾਂ ਡਿਊਟੀ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਡਿਊਟੀ ਤੋਂ ਬਚਣ ਦੇ ਇਰਾਦੇ ਨਾਲ ਡਿਸਪੈਚ ਸੈਂਟਰ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ, ਇਨ੍ਹਾਂ ਕਰਮਚਾਰੀਆਂ ਵਲੋਂ ਕੀਤੀ ਗਈ ਇਸ ਘੋਰ ਅਣਗਹਿਲੀ ਕਾਰਨ ਚੋਣਾਂ ਦਾ ਅਤਿ-ਮਹੱਤਵਪੂਰਨ ਕੰਮ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ : ਭਾਜਪਾ ਦੀ ਵੱਡੀ ਕਾਰਵਾਈ, ਪੰਜਾਬ ਦੇ ਇਨ੍ਹਾਂ 13 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
ਚੋਣ ਡਿਊਟੀ ਦੌਰਾਨ ਅਧਿਕਾਰੀ/ਕਰਮਚਾਰੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੇ ਸੈਕਸ਼ਨ 23 ਦੇ ਤਹਿਤ ਰਾਜ ਚੋਣ ਕਮਿਸ਼ਨ ਪਾਸ ਡੈਪੂਟੇਸ਼ਨ ’ਤੇ ਹੁੰਦੇ ਹਨ। ਇਸ ਲਈ ਡਿਊਟੀ ਪ੍ਰਤੀ ਲਾਪਰਵਾਹੀ ਨੂੰ ਦੇਖਦੇ ਹੋਏ, ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਨਿਮਨ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਜਿਨ੍ਹਾਂ ਵਿਚ ਸਾਗਰ ਗਾਬਾ ਐੱਚ.ਟੀ ਸ. ਪ. ਸਕੂਲ ਵਾਰਡ ਨੰਬਰ 4 ਸ੍ਰੀ ਮੁਕਸਤਰ ਸਾਹਿਬ, ਗਮਦੂਰ ਸਿੰਘ ਜੂ. ਸਹਾਇਕ ਸ. ਸ. ਸ. ਸ. ਸਿੱਖ ਵਾਲਾ, ਜੋਗਿੰਦਰਪਾਲ ਸਿੰਘ ਈ. ਟੀ. ਟੀ ਸ. ਪ. ਸ. (ਕੰ) ਲੱਖੇਵਾਲੀ, ਅਵਤਾਰ ਸਿੰਘ ਈ. ਟੀ. ਟੀ., ਦਿਨੇਸ਼ ਕੁਮਾਰ ਈ. ਟੀ. ਟੀ. ਸ. ਪ. ਸ ਲੱਖੇਵਾਲੀ, ਵਿਕਰਮ ਸਿੰਘ ਈ. ਟੀ. ਟੀ. ਸ. ਪ. ਸ .ਸਿੱਖਵਾਲਾ, ਗੁਰਜਿੰਦਰ ਸਿੰਘ ਲਾਇਬ੍ਰੇਰੀਅਨ ਸ. ਸ. ਸ. ਸ. ਹਾਕੂਵਾਲਾ, ਮਨਜੀਤ ਸਿੰਘ ਸਾਇੰਸ ਮਾਸਟਰ ਸ. ਹ. ਸ. ਨੂਰਪੁਰ ਕ੍ਰਿਪਾਲਕੇ, ਰੁਪਿੰਦਰ ਸਿੰਘ ਇੰਗਲਿਸ਼ ਮਾਸਟਰ ਸ.ਹ.ਸ ਰਣਜੀਤਗੜ੍ਹ ਅਤੇ ਸੁਸ਼ੀਲ ਕੁਮਾਰ ਸ.ਸ. ਮਾਸਟਰ ਸ.ਮ.ਸ ਬਸਤੀ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਤਿੰਨ ਭਰਾਵਾਂ ਦੀ ਇਕੱਠਿਆਂ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e