ਪੰਜਾਬ ''ਚ ਰੱਦ ਹੋਈ ਮਿਊਂਸਿਪਲ ਚੋਣ, ਕੱਲ੍ਹ ਦੁਬਾਰਾ ਹੋਵੇਗੀ ਵੋਟਿੰਗ
Sunday, Dec 22, 2024 - 01:06 PM (IST)
ਲੁਧਿਆਣਾ (ਵੈੱਡ ਡੈਸਕ/ਹਿਤੇਸ਼): ਪੰਜਾਬ ਵਿਚ ਬੀਤੇ ਦਿਨੀਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤੀ ਚੋਣਾਂ ਹੋਈਆਂ ਹਨ ਤੇ ਸ਼ਾਮ ਨੂੰ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਗਿਆ। ਪਰ ਇਸ ਵਿਚਾਲੇ ਮਿਊਂਸਿਪਲ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਇੱਥੇ ਕੱਲ੍ਹ ਯਾਨੀ 23 ਦਸੰਬਰ ਨੂੰ ਮੁੜ ਤੋਂ ਵੋਟਿੰਗ ਹੋਵੇਗੀ। ਇਸ ਸਬੰਧੀ ਪੰਜਾਬ ਦੇ ਰਾਜ ਚੋਣ ਕਮਿਸ਼ਨ ਵੱਲੋਂ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਦੱਸ ਦਈਏ ਕਿ ਖੰਨਾ ਦੇ ਵਾਰਡ ਨੰਬਰ 2 ਵਿਚ ਬੀਤੇ ਦਿਨੀਂ ਵੋਟਿੰਗ ਦੌਰਾਨ ਭਾਰੀ ਹੰਗਾਮਾ ਹੋ ਗਿਆ ਸੀ। ਇਸ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੂਥ ਦੇ ਅੰਦਰ EVM ਤੋੜ ਦਿੱਤੀ ਗਈ ਸੀ। ਇਸ ਵਾਰਡ ਦੇ ਨਤੀਜੇ ਲਈ ਸਾਰੀ ਰਾਤ ਭਾਰੀ ਹੰਗਾਮਾ ਹੁੰਦਾ ਰਿਹਾ ਜੋ ਐਤਵਾਰ ਸਵੇਰ ਤਕ ਜਾਰੀ ਰਿਹਾ। ਇਸ ਵਿਚਾਲੇ ਟੁੱਟੀ ਹੋਈ EVM ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਸੀ। ਹੁਣ ਚੋਣ ਕਮਿਸ਼ਨ ਵੱਲੋਂ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 ਦੀ ਚੋਣ ਦੁਬਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇੱਤੇ 23 ਦਸੰਬਰ 2024 ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਵੋਟਿੰਗ ਹੋਵੇਗੀ। ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8