ਲੁਧਿਆਣਾ ’ਚ ਮਨੀ ਐਕਸਚੇਂਜਰ ਤੋਂ ਵੱਡੀ ਲੁੱਟ, ਲੱਖਾਂ ਰੁਪਏ ਲੁੱਟ ਕੇ ਲੁਟੇਰੇ ਫਰਾਰ

04/19/2022 7:23:35 PM

ਲੁਧਿਆਣਾ (ਮੋਹਿਨੀ) : ਮਹਾਨਗਰ ’ਚ ਇਕ ਵਾਰ ਫਿਰ ਤੋਂ ਅਪਰਾਧੀਆਂ ਨੇ ਆਪਣਾ ਦਬਦਬਾ ਦਿਖਾ ਦਿੱਤਾ ਹੈ ਤੇ ਪੁਲਸ ਸੁਰੱਖਿਆ ਵਿਵਸਥਾ ਨੂੰ ਸੰਨ੍ਹ ਲਾਉਂਦੇ ਹੋਏ ਇਕ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ’ਚ ਲੁਟੇਰਿਆਂ ਨੇ ਮਨੀ ਐਕਸਚੇਂਜਰ ਨੂੰ ਸ਼ਿਕਾਰ ਬਣਾਉਂਦਿਆਂ ਤਕਰੀਬਨ 10.50 ਲੱਖ ਦੀ ਨਕਦੀ ਖੋਹ ਲਈ ਅਤੇ ਪੀੜਤ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਅੱਜ ਦਾਣਾ ਮੰਡੀ ਖੇਤਰ ਗਿੱਲ ਰੋਡ ’ਤੇ ਵਾਪਰੀ, ਜਿਸ ’ਚ ਕਥਿਤ ਦੋਸ਼ੀਆਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਰਸਤੇ ’ਚ ਮਨੀ ਐਕਸਚੇਂਜਰ ਨੂੰ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਿਮਲਾਪੁਰੀ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ਦਾ SC ਵਰਗ ਨੂੰ ਮੁਫ਼ਤ ਬਿਜਲੀ ’ਤੇ ਸਪੱਸ਼ਟੀਕਰਨ, ਕਹੀ ਇਹ ਗੱਲ

ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਅੱਜ ਸ਼ਾਮ ਜਦੋਂ ਉਹ ਪੇਮੈਂਟ ਲੈ ਕੇ ਅਰੋੜਾ ਪੈਲੇਸ ਨੇੜੇ ਆ ਰਿਹਾ ਸੀ ਤਾਂ ਰਸਤੇ ’ਚ ਕੁਝ ਸ਼ੱਕੀ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਪੈਸਿਆਂ ਵਾਲਾ ਬੈਗ ਖੋਹ ਲਿਆ। ਜਦੋਂ ਉਸ ਨੇ ਦੇਣ ਤੋਂ ਇਨਕਾਰ ਕੀਤਾ ਤਾਂ ਇਕ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਫ਼ਰਾਰ ਹੋ ਗੲੇ। ਪੀੜਤ ਨੇ ਰੌਲਾ ਵੀ ਪਾਇਆ ਪਰ ਉਦੋਂ ਤੱਕ ਮੁਲਜ਼ਮ ਨਜ਼ਰਾਂ ਤੋਂ ਗਾਇਬ ਹੋ ਚੁੱਕੇ ਸਨ। ਮੌਕੇ ’ਤੇ ਪਹੁੰਚੀ ਪੁਲਸ ਦੀ ਟੀਮ ਨੇ ਪੀੜਤਾ ਦੇ ਬਿਆਨ ਲੈ ਕੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਦੀ ਪਛਾਣ ਹੋ ਸਕੇ।


Manoj

Content Editor

Related News