ਮਨੀ ਚੇਂਜਰ 4 ਲੱਖ ਰੁਪਏ ਦੀ ਠੱਗੀ ਦਾ ਹੋਇਆ ਸ਼ਿਕਾਰ, ਕੈਂਟ ਪੁਲਸ ਨੇ ਮੁਲਜ਼ਮ ਖ਼ਿਲਾਫ਼ ਦਰਜ ਕੀਤਾ ਮਾਮਲਾ

Saturday, Mar 30, 2024 - 10:52 AM (IST)

ਜਲੰਧਰ ਛਾਉਣੀ (ਦੁੱਗਲ)–ਮਕਾਨ ਖ਼ਰੀਦਣ ਨੂੰ ਲੈ ਕੇ ਜੱਸੀ ਮਨੀ ਚੇਂਜਰ ਦਾ ਮਾਲਕ 4 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਅਪੀਲ ਕੀਤੀ ਸੀ। ਹਰਪ੍ਰੀਤ ਸਿੰਘ ਭਸੀਨ ਵਾਸੀ ਮੁਹੱਲਾ ਨੰਬਰ 31 ਜਲੰਧਰ ਕੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਦੀਪ ਨਗਰ ਦੇ ਪਾਰਕ ਐਵੇਨਿਊ ਵਿਚ ਰਹਿਣ ਵਾਲੇ ਪਰਵਿੰਦਰ ਜਸਰੋਟੀਆ, ਜਿਸ ਦਾ ਮਕਾਨ ਸੋਫੀ ਪਿੰਡ ਵਿਚ ਸੀ, ਦੇ ਨਾਲ ਉਸ ਦਾ 4 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ ਸੀ ਅਤੇ ਕੈਂਟ ਬੋਰਡ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਦਰਸ਼ਨ ਲਾਲ ਬਜਾਜ ਦੇ ਸਾਹਮਣੇ ਉਸ ਨੂੰ 4 ਲੱਖ ਰੁਪਏ ਦਾ ਭੁਗਤਾਨ ਬੈਂਕ ਜ਼ਰੀਏ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਧਾਰਾ 144 ਲਾਗੂ, ਕਮਿਸ਼ਨਰੇਟ ਪੁਲਸ ਨੇ ਲਗਾਈ ਇਹ ਪਾਬੰਦੀ

ਪੀੜਤ ਨੇ ਦੱਸਿਆ ਕਿ ਮੁਲਜ਼ਮ ਪਰਵਿੰਦਰ ਨੇ ਮਕਾਨ ਦਾ ਇਕਰਾਰਨਾਮਾ ਤਾਂ ਉਸ ਦੇ ਨਾਂ ਕਰ ਦਿੱਤਾ ਪਰ ਰਜਿਸਟਰੀ ਕਰਵਾਉਣ ਤੋਂ ਟਾਲ-ਮਟੋਲ ਕਰਦਾ ਰਿਹਾ ਅਤੇ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਰਜਿਸਟਰੀ ਪਹਿਲਾਂ ਤੋਂ ਹੀ ਬੈਂਕ ਵਿਚ ਗਹਿਣੇ ਰੱਖੀ ਹੋਈ ਹੈ। ਸ਼ਿਕਾਇਤ ਦੇ ਆਧਾਰ ’ਤੇ ਕੈਂਟ ਪੁਲਸ ਨੇ ਜਾਂਚ ਨੂੰ ਅਮਲ ਵਿਚ ਲਿਆਉਂਦੇ ਹੋਏ ਮੁਲਜ਼ਮ ਪਰਵਿੰਦਰ ਜਸਰੋਟੀਆ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਡਾ. ਗੁਰਪ੍ਰੀਤ ਕੌਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਨਵਜੰਮੀ ਧੀ ਨਾਲ CM ਭਗਵੰਤ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News