DRI ਦੀ ਵੱਡੀ ਕਾਰਵਾਈ, ਚੰਡੀਗੜ੍ਹ ਹਵਾਈ ਅੱਡੇ ਤੋਂ 100 iPhone ਤੇ 3 ਕਿਲੋ ਸੋਨੇ ਸਣੇ ਸਮੱਗਲਰ ਕੀਤਾ ਕਾਬੂ
Wednesday, Jan 31, 2024 - 04:48 AM (IST)
ਲੁਧਿਆਣਾ (ਸੇਠੀ)- ਬੀਤੇ ਦਿਨੀਂ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਗੁਪਤ ਸੂਚਨਾ ਦੇ ਆਧਾਰ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਕਾਰਵਾਈ ਕੀਤੀ, ਜਿਸ ਵਿਚ ਟੀਮ ਨੂੰ ਸੂਚਨਾ ਮਿਲੀ ਕਿ ਇਕ ਸਮੱਗਲਰ ਦੁਬਈ ਤੋਂ ਕੁਝ ਆਈਫੋਨ ਅਤੇ ਸੋਨਾ ਸਮੱਗਲ ਕਰ ਕੇ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ- ਕਰਤਾਰਪੁਰ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਜਾ ਰਿਹਾ ਨੌਜਵਾਨ CIA ਨੇ ਕੀਤਾ ਕਾਬੂ, ਗੱਡੀ ਤੇ ਪਿਸਤੌਲ ਵੀ ਬਰਾਮਦ
ਸੂਚਨਾ ਮਿਲਣ ’ਤੇ ਟੀਮ ਨੇ ਸਖ਼ਤੀ ਨਾਲ ਚੈਕਿੰਗ ਕਰਦੇ ਹੋਏ ਏਅਰਪੋਰਟ ਤੋਂ ਇਕ ਸਮੱਗਲਰ ਨੂੰ ਕਾਬੂ ਕੀਤਾ, ਜੋ ਕਿ ਦੁਬਈ ਤੋਂ ਗੈਰ-ਕਾਨੂੰਨੀ ਤੌਰ ’ਤੇ 100 ਆਈਫੋਨ ਅਤੇ ਕਰੀਬ 3 ਕਿਲੋ ਸੋਨਾ ਮੰਗਵਾ ਰਿਹਾ ਸੀ, ਜਿਸ ਨੂੰ ਫੜ ਕੇ ਟੀਮ ਨੇ ਸਰਕਾਰ ਨੂੰ ਮਾਲੀਆ ਅਤੇ ਡਿਊਟੀ ਚੋਰੀ ਹੋਣ ਤੋਂ ਬਚਾਇਆ। ਇਸ ਮਾਮਲੇ ਸਬੰਧੀ ਜਦੋਂ ਡੀ.ਆਰ.ਆਈ. ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਮਾਮਲੇ ’ਤੇ ਚੁੱਪ ਰਹੇ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਵਿਭਾਗ ਇਸ ਖੇਪ ਦੇ ਮਾਸਟਰਮਾਈਂਡ ਦੀ ਭਾਲ ’ਚ ਜੁਟਿਆ ਹੋਇਆ ਹੈ।
ਇਹ ਵੀ ਪੜ੍ਹੋ- ਹਥਿਆਰਾਂ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟਿਆ ਸਟੋਰ, ਨਕਦੀ ਦੇ ਨਾਲ ਹਜ਼ਾਰਾਂ ਦੀਆਂ ਚਾਕਲੇਟਾਂ ਲੈ ਕੇ ਹੋਏ ਫਰਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8