ਜਲੰਧਰ ’ਚ ਚੱਲਣਗੀਆਂ 100 ਇਲੈਕਟ੍ਰਿਕ ਬੱਸਾਂ, MC ਚੋਣਾਂ ਸਬੰਧੀ AAP ਨੇ ਕੀਤਾ 5 ਗਾਰੰਟੀਆਂ ਦਾ ਐਲਾਨ

Saturday, Dec 14, 2024 - 11:25 PM (IST)

ਜਲੰਧਰ ’ਚ ਚੱਲਣਗੀਆਂ 100 ਇਲੈਕਟ੍ਰਿਕ ਬੱਸਾਂ, MC ਚੋਣਾਂ ਸਬੰਧੀ AAP ਨੇ ਕੀਤਾ 5 ਗਾਰੰਟੀਆਂ ਦਾ ਐਲਾਨ

ਚੰਡੀਗੜ੍ਹ/ਜਲੰਧਰ, (ਅੰਕੁਰ,ਧਵਨ)– ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਨੂੰ ਵੇਖਦਿਆਂ ਸ਼ਨੀਵਾਰ ਨੂੰ ਵਿਜ਼ਨ ਡਾਕੂਮੈਂਟ ਜਾਰੀ ਕੀਤਾ, ਜਿਸ ਦੇ ਤਹਿਤ ਜਲੰਧਰ ਵਿਚ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਗਾਰੰਟੀ ਦਿੱਤੀ ਗਈ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਲਈ ਆਮ ਆਦਮੀ ਪਾਰਟੀ 5 ਗਾਰੰਟੀਆਂ ਦਾ ਐਲਾਨ ਕਰ ਰਹੀ ਹੈ ਤਾਂ ਜੋ ਇੱਥੋਂ ਦੇ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦਿੱਤੀਆਂ ਜਾ ਸਕਣ।

ਉਨ੍ਹਾਂ ਕਿਹਾ ਕਿ ਜਲੰਧਰ ਇਕ ਖੂਬਸੂਰਤ ਸ਼ਹਿਰ ਹੈ ਪਰ ਇੱਥੇ ਪਬਲਿਕ ਟਰਾਂਸਪੋਰਟੇਸ਼ਨ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਪਬਲਿਕ ਟਰਾਂਸਪੋਰਟੇਸ਼ਨ ਨਾ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇ ਜਨਤਾ ਜਲੰਧਰ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੰਦੇ ਹੋਏ ਉਸ ਦਾ ਮੇਅਰ ਚੁਣਦੀ ਹੈ ਤਾਂ ਉਸ ਸਥਿਤੀ ’ਚ ਇੱਥੇ ਅਗਲੇ 2 ਸਾਲਾਂ ਅੰਦਰ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਅਤੇ ਇਨ੍ਹਾਂ ਲਈ ਚਾਰਜਿੰਗ ਸਟੇਸ਼ਨ ਵੀ ਸਥਾਪਤ ਕੀਤੇ ਜਾਣਗੇ। ਇਸ ਨਾਲ ਲੋਕਾਂ ਨੂੰ ਇਕ ਤਾਂ ਸਸਤੀ ਆਵਾਜਾਈ ਦਾ ਸਾਧਨ ਮਿਲ ਜਾਵੇਗਾ ਅਤੇ ਨਾਲ ਹੀ ਪ੍ਰਦੂਸ਼ਣ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ

ਅਮਨ ਅਰੋੜਾ ਨੇ ਕਿਹਾ ਕਿ ਦੂਜੀ ਗਾਰੰਟੀ ਦੇ ਰੂਪ ’ਚ ਜਲੰਧਰ ਵਾਸੀਆਂ ਨੂੰ 24 ਘੰਟੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਪੱਛਮੀ ਤੇ ਉੱਤਰੀ ਵਿਧਾਨ ਸਭਾ ਹਲਕਿਆਂ ਵਿਚ ਇਹ ਸਮੱਸਿਆ ਜ਼ਿਆਦਾ ਗੰਭੀਰ ਹੈ। ਅੰਦਰੂਨੀ ਰਿਟੇਲ ਬਾਜ਼ਾਰਾਂ ਵਿਚ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਕਾਫੀ ਗੰਭੀਰ ਹੈ, ਜਿਸ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਜਲੰਧਰ ਵਾਸੀਆਂ ਨੂੰ ਤੀਜੀ ਗਾਰੰਟੀ ਦੇ ਰੂਪ ’ਚ ਸ਼ਹਿਰ ਵਿਚ ਵੱਡੇ ਪਾਰਕਿੰਗ ਸਥਾਨ ਬਣਾਉਣ ਦਾ ਵਾਅਦਾ ਕਰਦੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ 100 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਤਾਂ ਜੋ ਅਪਰਾਧੀਆਂ ’ਤੇ ਨੁਕੇਲ ਕੱਸੀ ਜਾ ਸਕੇ।

ਚੌਥੀ ਗਾਰੰਟੀ ਦੇ ਰੂਪ ’ਚ ਆਮ ਆਦਮੀ ਪਾਰਟੀ ਨੇ ਜਲੰਧਰ ’ਚ ਸਾਰੇ 28 ਡੰਪਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਹੈ। ਪਿਛਲੇ ਦਿਨੀਂ ਮਾਡਲ ਟਾਊਨ ’ਚੋਂ ਡੰਪ ਹਟਾਇਆ ਗਿਆ ਸੀ। ਅਜਿਹੇ ਹੀ ਹੋਰ ਡੰਪਾਂ ਨੂੰ ਹਟਾ ਕੇ ਇਨ੍ਹਾਂ ਥਾਵਾਂ ਨੂੰ ਵਿਕਸਿਤ ਕੀਤਾ ਜਾਵੇਗਾ।

5ਵੀਂ ਗਾਰੰਟੀ ਦੇ ਰੂਪ ’ਚ ਸਪੋਰਟਸ ਹੱਬ ਤਿਆਰ ਕਰਨ ਦਾ ਵਾਅਦਾ ਕੀਤਾ ਗਿਆ ਹੈ ਅਤੇ ਬਰਲਟਨ ਪਾਰਕ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦੀ ਗੱਲ ਕਹੀ ਗਈ ਹੈ। ਪੀ. ਏ. ਪੀ. ਫਲਾਈਓਵਰ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਦੀ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ।

ਇਹ ਵੀ ਪੜ੍ਹੋ- ਨੌਜਵਾਨ ਨੇ ਗਜਰੇਲਾ ਖੁਆ ਕੇ ਬਰਬਾਦ ਕਰ'ਤੀ ਵਿਆਹੁਤਾ ਦੀ ਜ਼ਿੰਦਗੀ, 4 ਸਾਲਾਂ ਤੱਕ ਕਰਦਾ ਰਿਹਾ ਗੰਦਾ ਕੰਮ

ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ‘ਆਪ’ ਸਰਕਾਰ ਨੇ ਪਿਛਲੇ ਢਾਈ ਸਾਲਾਂ ’ਚ ਲੋਕਾਂ ਨੂੰ ਦਿੱਤੀਆਂ ਕਈ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਇਸੇ ਤਰ੍ਹਾਂ ਹੋਰ ਗਾਰੰਟੀਆਂ ਵੀ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਅਸੀਂ ਜਿਹੜੀਆਂ ਗਾਰੰਟੀਆਂ ਦੇ ਰਹੇ ਹਾਂ, ਉਨ੍ਹਾਂ ਨੂੰ ਵੀ ਸਰਕਾਰ ਦੀ ਮੌਜੂਦਾ ਮਿਆਦ ਦੌਰਾਨ ਹੀ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਚੋਣਾਂ ’ਚ ਬਹੁਮਤ ਮਿਲਣ ਤੋਂ ਬਾਅਦ ਪਾਰਟੀ ਦੇ ਸਾਰੇ ਕੌਂਸਲਰ ਬੈਠ ਕੇ ਸਰਬਸੰਮਤੀ ਨਾਲ ਮੇਅਰ ਦੀ ਚੋਣ ਕਰਨਗੇ। ਇਨ੍ਹਾਂ ਚੋਣਾਂ ਵਿਚ ਉਮੀਦਵਾਰ ਦੀ ਚੋਣ ਕਰਨ ਲਈ ਬਹੁਤ ਘੱਟ ਸਮਾਂ ਮਿਲਿਆ ਸੀ ਅਤੇ ਪਾਰਟੀ ਨੂੰ ਸਾਰੀਆਂ 5 ਕਾਰਪੋਰੇਸ਼ਨਾਂ ਤੇ 42 ਨਗਰ ਕੌਂਸਲਾਂ ਲਈ 5,000 ਤੋਂ ਵੱਧ ਅਰਜ਼ੀਆਂ ਮਿਲੀਆਂ ਸਨ। ਇਨ੍ਹਾਂ ਵਿਚੋਂ ਅਸੀਂ 977 ਟਿਕਟਾਂ ਦੇਣ ਦਾ ਕੰਮ ਸਿਰਫ 4 ਦਿਨਾਂ ਵਿਚ ਪੂਰਾ ਕੀਤਾ।

ਉਨ੍ਹਾਂ ਦੱਸਿਆ ਕਿ ਸਾਬਕਾ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਸ਼ਹਿਰਾਂ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਸ਼ਹਿਰ ਵਿਕਾਸ ਪੱਖੋਂ ਪੱਛੜ ਗਏ ਸਨ। ਸਾਬਕਾ ਸਰਕਾਰਾਂ ਨੇ ਆਪਣੇ ਵਿਰੋਧੀਆਂ ਖਿਲਾਫ ਝੂਠੇ ਕੇਸ ਵੀ ਦਰਜ ਕੀਤੇ ਸਨ। ਜਦੋਂ ਤਕ ਅਦਾਲਤ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੀ, ਉਸ ਵੇਲੇ ਤਕ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ।

ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...


author

Rakesh

Content Editor

Related News