ਟੋਲ ਪਲਾਜ਼ਾ ਦੇ ਸ਼ਿਫਟ ਇੰਚਾਰਜ ਦੀ ਕੁੱਟਮਾਰ ਕਰਨ ਦੇ ਦੋਸ਼ ''ਚ 13 ਵਿਰੁੱਧ ਕੇਸ ਦਰਜ

Thursday, Aug 22, 2019 - 05:11 PM (IST)

ਟੋਲ ਪਲਾਜ਼ਾ ਦੇ ਸ਼ਿਫਟ ਇੰਚਾਰਜ ਦੀ ਕੁੱਟਮਾਰ ਕਰਨ ਦੇ ਦੋਸ਼ ''ਚ 13 ਵਿਰੁੱਧ ਕੇਸ ਦਰਜ

ਭਵਾਨੀਗੜ੍ਹ(ਕਾਂਸਲ, ਵਿਕਾਸ) : ਪਿੰਡ ਕਾਲਾਝਾੜ ਵਿਖੇ ਨੈਸ਼ਨਲ ਹਾਈਵੇ ਨੰਬਰ 7 ਉਪਰ ਸਥਿਤ ਟੋਲ ਪਲਾਜ਼ਾ ਉਪਰ ਅਣਮਿੱਥੇ ਸਮੇਂ ਰੋਸ ਧਰਨਾ ਦੇ ਰਹੇ 13 ਵਰਕਰਾਂ ਵਿਰੁੱਧ ਪੁਲਸ ਨੇ ਟੋਲ ਪਲਾਜ਼ਾ ਉਪਰ ਸ਼ਿਫਟ ਇੰਚਾਰਜ ਦੇ ਤੌਰ 'ਤੇ ਕੰਮ ਕਰਦੇ ਵਿਅਕਤੀ ਦੀ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਪਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗਿਊਗ ਥਾਣਾ ਸਦਰ ਕੈਥਲ ਹਰਿਆਣਾ ਹਾਲ ਅਬਾਦ ਪਿੰਡ ਰਾਜਪੁਰਾ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਪਿੰਡ ਕਾਲਾਝਾੜ ਵਿਖੇ ਸਥਿਤ ਟੋਲ ਪਲਾਜ਼ਾ ਉਪਰ ਬਤੌਰ ਸ਼ਿਫਟ ਇੰਚਾਰਜ ਕੰਮ ਕਰਦਾ ਹੈ ਅਤੇ ਬੀਤੇ ਦਿਨ ਸਵੇਰੇ ਜਦੋਂ ਉਹ ਆਪਣੀ ਡਿਊਟੀ 'ਤੇ ਟੋਲ ਪਲਾਜ਼ਾ 'ਤੇ ਆਇਆ। ਇਥੇ ਟੋਲ ਪਲਾਜ਼ਾ ਉਪਰ ਕੰਮ ਕਰਦੇ ਕਰਮਚਾਰੀਆਂ ਵੱਲੋਂ ਧਰਨਾ ਲਾਇਆ ਹੋਇਆ ਸੀ, ਜਿਸ 'ਤੇ ਅਸੀਂ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਕਿਹਾ ਤਾਂ ਉਨ੍ਹਾਂ ਧਰਨਾ ਨਹੀਂ ਚੁੱਕਿਆ, ਜਿਸ ਤੋਂ ਬਾਅਦ ਉਸ ਨੇ ਟੋਲ ਪਲਾਜ਼ਾ ਦੇ ਮੈਨੇਜਰ ਦੇ ਕਹਿਣ 'ਤੇ ਇਨ੍ਹਾਂ ਸਾਰੇ ਵਿਅਕਤੀਆਂ ਦੀ ਗੈਰ-ਹਾਜ਼ਰੀ ਲਾ ਦਿੱਤੀ, ਜਿਸ ਤੋਂ ਖਫਾ ਹੋਏ ਧਰਨਾ ਦੇ ਰਹੇ ਕਰਮਚਾਰੀਆਂ ਨੇ ਉਸਦੀ ਕੁੱਟ-ਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਪੁਲਸ ਨੇ ਪਰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਧਰਨਾ ਦੇ ਰਹੇ ਕਰਮਚਾਰੀਆਂ ਜਿਨ੍ਹਾਂ 'ਚ ਦਵਿੰਦਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੱਟੀਵਾਲ ਕਲਾਂ, ਰੰਗੀ ਸਿੰਘ, ਗੁਰਧਿਆਨ ਸਿੰਘ, ਰਾਜਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਗੁਰਜੀਤ ਸਿੰਘ ਪੁੱਤਰ ਪ੍ਰਦੀਪ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਪੁੱਤਰ ਦਰਸ਼ਨ ਸਿੰਘ, ਸੱਤਾਰ ਖਾਨ ਪੁੱਤਰ ਨਿਰਮਲ ਖਾਨ ਵਾਸੀਅਨ ਰਾਜਪੁਰਾ, ਜੈਕੀ ਪੁੱਤਰ ਭੋਲਾ ਵਾਸੀ ਸਮਾਨਾ, ਨਰਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ, ਜਗਤਾਰ ਸਿੰਘ ਪੁੱਤਰ ਜੀਤ ਸਿੰਘ ਵਾਸੀਆਨ ਨਿਦਾਮਪੁਰ, ਬਲਵੀਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਕਾਲਾਝਾੜ ਅਤੇ ਨਰਾਇਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੂੱਕਾ ਥਾਣਾ ਸਦਰ ਸਮਾਣਾ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News