ਪੰਜਾਬ : ਬਦਲੀਆਂ ਕਰਾਉਣ ਦੇ ਇੱਛੁਕ ਅਧਿਆਪਕਾਂ ਲਈ ਚਿੰਤਾ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ...

Tuesday, Apr 28, 2026 - 10:43 AM (IST)

ਪੰਜਾਬ : ਬਦਲੀਆਂ ਕਰਾਉਣ ਦੇ ਇੱਛੁਕ ਅਧਿਆਪਕਾਂ ਲਈ ਚਿੰਤਾ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ...

ਬਲਾਕ ਰਾਮਪੁਰਾ (ਸ਼ੇਖਰ) : ਨਵੇਂ ਸੈਸ਼ਨ ਦਾ ਪਹਿਲਾ ਮਹੀਨਾ ਲੰਘ ਜਾਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਹਾਲੇ ਤੱਕ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਾ ਕਰਨ ਕਾਰਨ ਅਧਿਆਪਕ ਵਰਗ ’ਚ ਚਿੰਤਾ ਪਾਈ ਜਾ ਰਹੀ ਹੈ। ਅਧਿਆਪਕਾਂ ਦੀ ਨੁਮਾਇੰਦਾ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਰਾਮਪੁਰਾ ਵਿਕਾਸ ਗਰਗ ਅਤੇ ਮੀਤ ਪ੍ਰਧਾਨ ਖੁਸ਼ਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਅਪ੍ਰੈਲ ਮਹੀਨਾ ਲੰਘਣ ਦੇ ਬਾਵਜੂਦ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ, ਜਿਸ ਕਾਰਨ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ ਪਰੇਸ਼ਾਨ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇਹ ਪ੍ਰਕਿਰਿਆ ਸੈਸ਼ਨ ਦੇ ਅੱਧ ਤਕ ਲੰਬੀ ਖਿੱਚੀ ਜਾਂਦੀ ਹੈ ਤਾਂ ਸਕੂਲਾਂ ਦੇ ਪ੍ਰਬੰਧਨ ਅਤੇ ਪੜ੍ਹਾਈ ਦੇ ਕੰਮ ’ਤੇ ਵੀ ਇਸ ਦਾ ਮਾੜਾ ਅਸਰ ਪਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਉਨ੍ਹਾਂ ਮੰਗ ਕੀਤੀ ਕਿ ਸਾਰੇ ਅਧਿਆਪਕਾਂ ਲਈ ਬਦਲੀ ਕਰਵਾਉਣ ਵਾਸਤੇ ਠਹਿਰਾਅ ਦੀ ਸ਼ਰਤ ਘਟਾ ਕੇ ਇਕ ਸਾਲ ਕੀਤੀ ਜਾਵੇ। ਇਸ ਮੌਕੇ ਬਲਾਕ ਰਾਮਪੁਰਾ ਦੇ ਵਿੱਤ ਸਕੱਤਰ ਕੁਲਦੀਪ ਪਾਂਧੀ, ਅਨਿਲ ਭੱਟ, ਗੁਰਪ੍ਰੀਤ ਸਿੰਘ ਬਾਠ, ਹਰਪ੍ਰੀਤ ਸਿੰਘ ਜਟਾਣਾ ਅਤੇ ਰੇਸ਼ਮ ਸਿੰਘ ਚਾਉਕੇ ਨੇ ਕਿਹਾ ਕਿ ਦੂਰ-ਦੁਰਾਡੇ ਤਾਇਨਾਤ ਅਧਿਆਪਕਾਂ ਨੂੰ ਰਾਹਤ ਦੇਣ ਲਈ ਆਨਲਾਈਨ ਬਦਲੀਆਂ ਦਾ ਪੋਰਟਲ ਤੁਰੰਤ ਖੋਲ੍ਹਿਆ ਜਾਵੇ ਅਤੇ ਸਾਰੇ ਸਕੂਲਾਂ ਦੇ ਸਮੁੱਚੇ ਕਾਡਰ ਦੇ ਖ਼ਾਲੀ ਅਸਾਮੀਆਂ ਬਦਲੀਆਂ ਲਈ ਪੋਰਟਲ ’ਤੇ ਦਰਸਾਈਆਂ ਜਾਣ। ਬਲਾਕ ਆਗੂ ਨਵਚਰਨਪ੍ਰੀਤ, ਅਨੂ ਬਾਲਾ ਅਤੇ ਸੁਦੇਸ਼ ਕੁਮਾਰੀ ਨੇ ਕਿਹਾ ਕਿ ਬਦਲੀਆਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਸਕੂਲਾਂ ’ਚ ਸਮਾਂ-ਸਾਰਣੀ ਬਣਾਉਣ, ਅਧਿਆਪਕਾਂ ਨੂੰ ਜਮਾਤਾਂ ਸੌਂਪਣ ਅਤੇ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਪੂਰੀ ਪੜ੍ਹਾਈ ਦੇਣ ’ਚ ਕੋਈ ਦਿੱਕਤ ਨਾ ਆਵੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! BP-ਸ਼ੂਗਰ ਦੀਆਂ ਦਵਾਈਆਂ ਬਾਰੇ ਹੋਸ਼ ਉਡਾਉਣ ਵਾਲਾ ਖ਼ੁਲਾਸਾ, ਫਿਰ ਵੀ...

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਪਸੀ ਬਦਲੀ ’ਤੇ ਲਗਾਈਆਂ ਬੇਲੋੜੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ ਅਤੇ ਆਪਸੀ ਸਹਿਮਤੀ ਨਾਲ ਹੋਣ ਵਾਲੀਆਂ ਸਾਰੀਆਂ ਬਦਲੀਆਂ ਲਾਗੂ ਕੀਤੀਆਂ ਜਾਣ। ਇਸ ਤੋਂ ਇਲਾਵਾ ਲੰਬੇ ਸਮੇਂ ਦੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਅਧਿਆਪਕਾਂ ਨੂੰ ਬਦਲੀ ਲਈ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਘਰਾਂ ਤੋਂ ਦੂਰ ਤਾਇਨਾਤ ਅਧਿਆਪਕਾਂ ਨੂੰ ਦੂਰੀ ਦੇ ਅੰਕਾਂ ’ਚ ਰਾਹਤ ਪ੍ਰਦਾਨ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e



 


author

Babita

Content Editor

Related News