ਅਕਾਲੀ ਦਲ ਬਾਦਲ 19 ਵਾਰਡਾਂ ''ਚ ਉਤਾਰੇਗਾ ਉਮੀਦਵਾਰ, ਲਿਸਟ ਜਲਦ ਹੋਵੇਗੀ ਜਾਰੀ : ਠੇਕੇਦਾਰ ਗੁਰਪਾਲ

Friday, Apr 24, 2026 - 06:21 PM (IST)

ਅਕਾਲੀ ਦਲ ਬਾਦਲ 19 ਵਾਰਡਾਂ ''ਚ ਉਤਾਰੇਗਾ ਉਮੀਦਵਾਰ, ਲਿਸਟ ਜਲਦ ਹੋਵੇਗੀ ਜਾਰੀ : ਠੇਕੇਦਾਰ ਗੁਰਪਾਲ

ਬੁਢਲਾਡਾ (ਬਾਂਸਲ) : ਪੰਜਾਬ ਸਰਕਾਰ ਵੱਲੋਂ ਵਾਰਡਾਂ ਦੀ ਹੱਦਬੰਦੀ ਮੁਕੰਮਲ ਕਰਨ ਤੋਂ ਬਾਅਦ ਚੋਣਾਂ ਸੰਬੰਧੀ ਕੀਤੀ ਜਾ ਰਹੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੀਆਂ 9 ਨਗਰ ਨਿਗਮਾਂ ਤੇ 102 ਨਗਰ ਕੌਂਸਲਾਂ ਦੀਆਂ ਚੋਣਾਂ ਸੰਬੰਧੀ ਸਰਗਰਮੀਆਂ ਬੂਥ ਪੱਧਰ 'ਤੇ ਸ਼ੁਰੂ ਹੋ ਚੁੱਕੀਆਂ ਹਨ। ਉਥੇ ਬੁਢਲਾਡਾ ਸ਼ਹਿਰ ਦੀ ਵਾਰਡਬੰਦੀ ਸੰਬੰਧੀ ਅਫਸਰਸ਼ਾਹੀ ਵੱਲੋਂ ਪਾਏ ਜਾ ਰਹੇ ਭੰਬਲਭੂਸੇ ਨੂੰ ਲੈ ਕੇ ਮੁੜ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਜਾਣ ਲਈ ਤਿਆਰ ਹੈ। ਜਿਸ ਦਾ ਖਾਖਾ ਤਿਆਰ ਕਰ ਲਿਆ ਗਿਆ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸ਼ਹਿਰ ਦੇ 19 ਵਾਰਡਾਂ ਚ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਦੀ ਟੀਮ ਵੱਲੋਂ ਬੂਥ ਪੱਧਰ ਤੇ ਮਜ਼ਬੂਤ ਉਮੀਦਵਾਰਾਂ ਦੀ ਚੋਣ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜੋ ਸਰਬ ਸਾਂਝੇ ਲੋਕਾਂ ਦੇ ਹਰਮਨ ਪਿਆਰੇ ਉਮੀਦਵਾਰਾਂ ਨੂੰ ਉਤਾਰ ਕੇ ਬਹੁਮਤ ਜਿੱਤ ਪ੍ਰਾਪਤ ਲਈ ਰਾਹ ਪੱਧਰਾ ਕਰ ਰਹੇ ਹਨ। 

ਅਕਾਲੀ ਦਲ (ਬ) ਦੇ ਸੂਬਾ ਡੈਲੀਗੇਟ ਠੇਕੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਲਗਭਗ 19 ਵਾਰਡਾਂ ਚ ਉਮੀਦਵਾਰਾਂ ਦੀ ਚੋਣ ਲਈ ਲੋਕਾਂ ਦੀ ਆਮ ਰਾਏ ਵੀ ਲਈ ਜਾ ਰਹੀ ਹੈ। ਬੁਢਲਾਡਾ ਦੀ ਰਾਜਨੀਤੀ 'ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਕਾਫੀ ਮਜ਼ਬੂਤ ਰਿਹਾ ਹੈ। ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀ ਟੀਮ ਠੇਕੇਦਾਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਲਗਾਤਾਰ ਨਗਰ ਕੌਂਸਲ ਚ ਭਾਰੀ ਰਹੀ ਹੈ ਭਾਵੇਂ ਉਹ ਲੋਕ ਸਭਾ ਦੀ ਸੀਟ ਦੌਰਾਨ ਵੀ ਬੁਢਲਾਡਾ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਦੇ ਹੱਕ ਵਿੱਚ ਭੁਗਤਿਆ ਹੈ ਅਤੇ ਸੱਤਾਧਿਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।  ਉਹ ਚੌਥੀ ਵਾਰ ਮੈਂਬਰ ਪਾਰਲੀਮੈਂਟ ਹਨ ਤੇ ਇਲਾਕੇ 'ਚ ਜਿਸ ਕਾਰਨ ਉਨ੍ਹਾਂ ਦਾ ਠੇਕੇਦਾਰ ਗੁਰਪਾਲ ਗਰੁੱਪ ਦੀ ਵੱਖਰੀ ਪਛਾਣ ਹੈ। ਜਿੱਥੇ ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਨੇ ਬੂਥ ਪੱਧਰ ਤੇ 19 ਵਾਰਡਾਂ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋ ਇਨ੍ਹਾਂ ਚੋਣਾਂ ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਨਾਲ ਮੁਕਾਬਲਾ ਹੋਰ ਮੁਸ਼ਕਲ ਹੋ ਸਕਦਾ ਹੈ। ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਵੀ ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਸਕਦੇ ਹਨ। 

ਇਸ ਸਬੰਧੀ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਉਮੀਦਵਾਰਾਂ ਦੀ ਚੋਣ, ਵਾਰਡ ਵਾਰ ਮੀਟਿੰਗਾਂ ਅਤੇ ਗ੍ਰਾਉਂਡ ਪੱਧਰ 'ਤੇ ਸੰਪਰਕ ਮੁਹਿੰਮਾਂ ਨੂੰ ਦੁਬਾਰਾ ਤੇਜ਼ ਕੀਤਾ ਜਾ ਰਿਹਾ ਹੈ। ਬੁਢਲਾਡਾ ਦੇ ਲੋਕ ਵੀ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਫੀ ਉਤਸੁਕ ਹਨ। ਸ਼ਹਿਰ 'ਚ ਵਿਕਾਸ ਸਫਾਈ, ਟ੍ਰੈਫਿਕ ਅਤੇ ਬੁਨਿਆਦੀ ਸਹੂਲਤਾਂ ਦੇ ਮੁੱਦੇ ਮੁੱਖ ਚੋਣੀ ਮਸਲੇ ਬਣ ਸਕਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੋ ਵੀ ਪਾਰਟੀ ਜਾਂ ਉਮੀਦਵਾਰ ਇਨ੍ਹਾਂ ਮੁੱਦਿਆਂ 'ਤੇ ਢੰਗ ਨਾਲ ਕੰਮ ਕਰਨ ਦੀ ਯੋਜਨਾ ਪੇਸ਼ ਕਰੇਗਾ। ਉਸਨੂੰ ਵੋਟਰਾਂ ਦਾ ਵਧੀਆ ਸਮਰਥਨ ਮਿਲ ਸਕਦਾ ਹੈ। 


author

Gurminder Singh

Content Editor

Related News