ਰੇਤ-ਬੱਜਰੀ ਦੇ ਕਾਰੋਬਾਰੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

Saturday, Apr 25, 2026 - 11:33 AM (IST)

ਰੇਤ-ਬੱਜਰੀ ਦੇ ਕਾਰੋਬਾਰੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

ਬਠਿੰਡਾ (ਵਿਜੈ ਵਰਮਾ) : ਬਠਿੰਡਾ ’ਚ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਕ ਮਾਮਲੇ ’ਚ ਸੋਨੂ ਨਾਂ ਦੇ ਵਿਅਕਤੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਜਾਰੀ ਕਰ ਇਕ ਵਕੀਲ, ਕੋਠੀ ਮਾਲਕ ਅਤੇ ਇਕ ਔਰਤ ’ਤੇ ਉਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕਰਨ ਦੇ ਦੋਸ਼ ਲਗਾਏ। ਇਸ ਦੌਰਾਨ ਡੀ. ਐੱਸ. ਪੀ. ’ਤੇ ਵੀ ਸਵਾਲ ਚੁੱਕੇ ਗਏ ਹਨ। ਦੂਜੇ ਪਾਸੇ, ਡੀ. ਐੱਲ. ਐਂਡ ਕੰਪਨੀ ਦੇ ਸਪਲਾਇਰ ਸੋਨੂ ਬਾਂਸਲ ਨੇ ਦੱਸਿਆ ਕਿ ਉਸਨੇ 5 ਮਾਰਚ 2026 ਨੂੰ ਰਮਨ ਜੈਨ ਨੂੰ ਬੱਜਰੀ ਸਪਲਾਈ ਕੀਤੀ ਸੀ ਪਰ ਬਿੱਲ ਗੁੰਮ ਹੋਣ ਕਰ ਕੇ ਗਾਹਕ ਹੁਣ ਭੁਗਤਾਨ ਕਰਨ ਤੋਂ ਇਨਕਾਰ ਕਰ ਰਿਹਾ ਹੈ। ਬਾਂਸਲ ਦੇ ਮੁਤਾਬਕ ਉਸਨੇ 10 ਦਿਨ ਦਾ ਸਮਾਂ ਵੀ ਦਿੱਤਾ ਪਰ ਕੋਈ ਹੱਲ ਨਹੀਂ ਨਿਕਲਿਆ।

ਇਸੇ ਦੌਰਾਨ ਇਕ ਹੋਰ ਸ਼ਿਕਾਇਤ ’ਚ ਵਿਵੇਕ ਕੁਮਾਰ ਨੇ ਦੱਸਿਆ ਕਿ ਉਸਦੇ ਘਰ ਦੇ ਬਾਹਰੋਂ ਦੋ ਮੋਟਰਸਾਈਕਲ, ਇਕ ਐਕਟਿਵਾ ਅਤੇ ਇਕ ਸਪਲੈਂਡਰ ਚੋਰੀ ਹੋ ਗਈਆਂ। ਉਸਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਹੋਣ ਦੇ ਬਾਵਜੂਦ ਪੁਲਸ ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਅਤੇ ਡੀ. ਐੱਸ. ਪੀ. ਦਫਤਰ ਤੱਕ ਜਾਣ ਦੇ ਬਾਵਜੂਦ ਵੀ ਉਸਨੂੰ ਇਨਸਾਫ਼ ਨਹੀਂ ਮਿਲਿਆ। ਇਨ੍ਹਾਂ ਘਟਨਾਵਾਂ ਕਰ ਕੇ ਸ਼ਹਿਰ ਵਿਚ ਕਾਨੂੰਨ-ਵਿਵਸਥਾ ਅਤੇ ਪੁਲਸ ਦੀ ਕਾਰਜਸ਼ੈਲੀ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ।
 


author

Babita

Content Editor

Related News