ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ''ਤੇ ਨੌਜਵਾਨ ਨਾਲ ਕੀਤੀ ਲੱਖਾਂ ਰੁਪਏ ਦੀ ਠੱਗੀ
Sunday, Apr 19, 2026 - 02:35 PM (IST)
ਗੋਨਿਆਣਾ ਮੰਡੀ (ਗੋਰਾ ਲਾਲ)-ਇਲਾਕੇ ’ਚ ਨੌਕਰੀ ਦੇ ਨਾਂ ’ਤੇ ਹੋ ਰਹੀਆਂ ਠੱਗੀਆਂ ਨੇ ਇਕ ਵਾਰ ਫਿਰ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਪਿੰਡ ਗੋਨਿਆਣਾ ਕਲਾ ਨਾਲ ਸਬੰਧਤ ਇਕ ਜਵਾਨ ਨੂੰ ਨੌਕਰੀ ਦਿਵਾਉਣ ਦਾ ਸੁਫ਼ਨਾ ਵਿਖਾ ਕੇ ਲਗਭਗ 10 ਲੱਖ ਰੁਪਏ ਦੀ ਵੱਡੀ ਠੱਗੀ ਮਾਰ ਲਈ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਠੱਗ ਨੇ ਬੜੀ ਚਾਲਾਕੀ ਨਾਲ ਪਹਿਲਾਂ ਪੀੜਤ ਦਾ ਭਰੋਸਾ ਜਿੱਤਿਆ ਅਤੇ ਆਪਣੇ ਆਪ ਨੂੰ ਵੱਡੇ ਸੰਬੰਧਾਂ ਵਾਲਾ ਵਿਅਕਤੀ ਦੱਸਦਿਆਂ ਸਰਕਾਰੀ ਨੌਕਰੀ ਲਗਵਾਉਣ ਦੇ ਝੂਠੇ ਵਾਅਦੇ ਕੀਤੇ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਠੱਗ ਨੇ ਕਦੇ ਫਾਈਲ ਚਲਾਉਣ ਦੇ ਨਾਂ ’ਤੇ ਕਦੇ ਅਧਿਕਾਰੀਆਂ ਨੂੰ ਰਕਮ ਦੇਣ ਦਾ ਡਰ ਵਿਖਾ ਕੇ ਪੀੜਤ ਤੋਂ ਕਿਸ਼ਤਾਂ ’ਚ ਵੱਡੀ ਰਕਮ ਹਾਸਲ ਕਰ ਲਈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀ ਰਕਮ ਇਕੋ ਇਲਾਕੇ ’ਚ ਬੁਲਾ ਕੇ ਵਸੂਲ ਕੀਤੀ ਗਈ, ਜਿਸ ਨਾਲ ਇਹ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਠੱਗ ਨੂੰ ਕਿਸੇ ਸਥਾਨਕ ਸਹਾਇਤਾ ਮਿਲ ਰਹੀ ਸੀ ਜਾਂ ਫਿਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਹ ਸਿਲਸਿਲਾ ਚੱਲਦਾ ਰਿਹਾ। ਜਦੋਂ ਪੀੜਤ ਨੂੰ ਲੰਮੇ ਸਮੇਂ ਤਕ ਨੌਕਰੀ ਨਹੀਂ ਮਿਲੀ ਅਤੇ ਠੱਗ ਨੇ ਫੋਨ ਉਠਾਉਣੇ ਵੀ ਬੰਦ ਕਰ ਦਿੱਤੇ ਤਾਂ ਉਸ ਨੂੰ ਆਪਣੇ ਨਾਲ ਹੋਈ ਵੱਡੀ ਧੋਖਾਦੇਹੀ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਉਸ ਨੇ ਹਿੰਮਤ ਕਰਕੇ ਪੁਲਸ ਕੋਲ ਪਹੁੰਚ ਕੀਤੀ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਮਹਿਲਾ ਰਾਖਵਾਂਕਰਨ ਦੇ ਮੁੱਦੇ 'ਤੇ ਘੇਰੀ ਕਾਂਗਰਸ
ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਲਜ਼ਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਨਾ ਸਿਰਫ਼ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਸਾਵਧਾਨ ਕੀਤਾ ਹੈ, ਸਗੋਂ ਇਹ ਵੀ ਦਰਸਾਇਆ ਹੈ ਕਿ ਅੱਜਕੱਲ੍ਹ ਬੇਰੋਜ਼ਗਾਰੀ ਦੇ ਮਾਹੌਲ ’ਚ ਕਿਵੇਂ ਠੱਗ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਪਰ ਸਖ਼ਤ ਕਾਰਵਾਈ ਨਾ ਹੋਣ ਕਰਕੇ ਠੱਗਾਂ ਦੇ ਹੌਂਸਲੇ ਬੁਲੰਦ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ’ਚ ਕੋਈ ਹੋਰ ਨਿਰਦੋਸ਼ ਵਿਅਕਤੀ ਇਸ ਤਰ੍ਹਾਂ ਦੇ ਜਾਲ ’ਚ ਨਾ ਫਸੇ। ਇਹ ਮਾਮਲਾ ਇਕ ਵੱਡੀ ਚਿਤਾਵਨੀ ਹੈ ਕਿ ਨੌਕਰੀ ਦੇ ਨਾਂ ’ਤੇ ਮਿਲ ਰਹੀਆਂ ਆਸਾਨ ਪੇਸ਼ਕਸ਼ਾਂ ਦੇ ਪਿੱਛੇ ਕਈ ਵਾਰ ਵੱਡੇ ਠੱਗੀ ਜਾਲ ਲੁਕੇ ਹੋ ਸਕਦੇ ਹਨ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਵਾਪਰੇ ਭਿਆਨਕ ਹਾਦਸੇ ਨੇ ਰੋਲ਼ 'ਤਾ ਪਰਿਵਾਰ ! ਭੈਣ-ਭਰਾ ਦੀ ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
