ਯੂਥ ਅਕਾਲੀ ਆਗੂ ਰਮਨਦੀਪ ਗੁੜੱਦੀ ਨੂੰ ਸਦਮਾ, ਤਾਏ ਦਾ ਦਿਹਾਂਤ

Wednesday, Apr 29, 2026 - 11:51 PM (IST)

ਯੂਥ ਅਕਾਲੀ ਆਗੂ ਰਮਨਦੀਪ ਗੁੜੱਦੀ ਨੂੰ ਸਦਮਾ, ਤਾਏ ਦਾ ਦਿਹਾਂਤ

ਬੁਢਲਾਡਾ, (ਮਨਜੀਤ)- ਯੂਥ ਅਕਾਲੀ ਦਲ ਪੰਜਾਬ ਦੇ ਆਗੂ ਰਮਨਦੀਪ ਸਿੰਘ ਗੁੜੱਦੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਨ੍ਹਾਂ ਦੇ ਦਾਏ ਦਰਵੇਸ਼ ਸਿਆਸਤਦਾਨ, ਸੀਨੀਅਰ ਅਕਾਲੀ ਆਗੂ ਅਤੇ ਮਾਰਕਿਟ ਕਮੇਟੀ ਬੁਢਲਾਡਾ ਦੇ ਸਾਬਕਾ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਮੌਕੇ ਰਮਨਦੀਪ ਸਿੰਘ ਗੁੜੱਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ।


author

Rakesh

Content Editor

Related News