ਕੋਰੋਨਾ ਵਾਇਰਸ ਦੇ ਲਏ 82 ਨਵੇਂ ਸੈਂਪਲ, 252 ਰਿਪੋਰਟ ਪੈਂਡਿੰਗ

05/29/2020 1:26:27 AM

ਬਠਿੰਡਾ, (ਵਰਮਾ)— ਜ਼ਿਲ੍ਹੇ 'ਚ ਵੀਰਵਾਰ ਕੋਰੋਨਾ ਸਬੰਧੀ 82 ਨਵੇਂ ਸੈਂਪਲ ਲਏ ਗਏ ਹਨ। ਹੁਣ ਤਕ ਲਏ ਗਏ ਕੁੱਲ 2762 ਸੈਂਪਲਾਂ 'ਚੋਂ 2353 ਸੈਂਪਲਾਂ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ, ਜਦਕਿ 252 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸਨਰ ਬੀ. ਸ਼੍ਰੀਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਹੁਣ ਤਕ ਜ਼ਿਲ੍ਹੇ ਭਰ 'ਚ ਆਏ ਕੁੱਲ 44 ਪੋਜ਼ੇਟਿਵ ਕੇਸਾਂ 'ਚੋਂ 43 ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰੀਂ ਪਹੁੰਚ ਚੁੱਕੇ ਹਨ। ਜ਼ਿਲ੍ਹੇ ਅੰਦਰ ਹੁਣ ਸਿਰਫ਼ 1 ਕੇਸ ਹੀ ਪੋਜ਼ੇਟਿਵ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਕਰੋਨਾ ਤੋਂ ਬਚਾਅ ਸਬੰਧੀ ਸਮੇਂ-ਸਮੇਂ ਜਾਰੀ ਕੀਤੇ ਜਾ ਰਹੇ ਹੁਕਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਤਾਂ ਜੋ ਇਸ ਇਸ ਮਹਾਂਮਾਰੀ ਖਿਲਾਫ਼ ਵਿੱਢੀ ਜੰਗ ਨੂੰ ਜਿੱਤਿਆ ਜਾ ਸਕੇ।


KamalJeet Singh

Content Editor

Related News