CSK vs LSG, IPL 2024 : ਚੇਨਈ ਦਾ ਸਾਹਮਣਾ ਅੱਜ ਲਖਨਊ ਨਾਲ, ਜਾਣੋ ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11
Tuesday, Apr 23, 2024 - 01:10 PM (IST)
ਸਪੋਰਟਸ ਡੈਸਕ : ਆਈਪੀਐੱਲ 2024 ਦਾ 39ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਸ਼ਾਮ 7.30 ਵਜੇ ਤੋਂ ਐੱਮ.ਏ. ਚਿਦੰਬਰਮ ਸਟੇਡੀਅਮ, ਚੇਨਈ 'ਚ ਖੇਡਿਆ ਜਾਵੇਗਾ। ਆਖਰੀ ਵਾਰ ਦੋਵੇਂ ਟੀਮਾਂ ਪਿਛਲੇ ਹਫਤੇ ਲਖਨਊ 'ਚ ਆਹਮੋ-ਸਾਹਮਣੇ ਹੋਈਆਂ ਸਨ। ਕੇਐੱਲ ਰਾਹੁਲ ਅਤੇ ਕਵਿੰਟਨ ਡੀ ਕਾਕ ਨੇ ਪਹਿਲੀ ਵਿਕਟ ਲਈ ਰਿਕਾਰਡ ਸਾਂਝੇਦਾਰੀ ਕੀਤੀ, ਜਿਸ ਦੇ ਆਧਾਰ 'ਤੇ ਲਖਨਊ ਨੇ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਦੇ ਸੱਤ ਮੈਚਾਂ ਵਿੱਚ ਅੱਠ ਅੰਕ ਹਨ। ਚੇਪਾਕ ਚੇਨਈ ਸੁਪਰ ਕਿੰਗਜ਼ ਲਈ ਇਕ ਅਦੁੱਤੀ ਕਿਲ੍ਹਾ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਇੱਥੇ ਲਗਾਤਾਰ ਤਿੰਨ ਮੈਚ ਖੇਡਣੇ ਹਨ। ਦੂਜੇ ਮੈਦਾਨ 'ਤੇ ਹਾਰਨ ਤੋਂ ਬਾਅਦ, ਉਹ ਹੁਣ ਘਰੇਲੂ ਮੈਦਾਨ 'ਤੇ ਤਿੰਨੋਂ ਮੈਚ ਜਿੱਤ ਕੇ ਪਲੇਆਫ ਲਈ ਆਪਣਾ ਦਾਅਵਾ ਮਜ਼ਬੂਤ ਕਰਨ 'ਤੇ ਲੱਗੇਗਾ।
ਹੈੱਡ ਟੂ ਹੈੱਡ
ਕੁੱਲ ਮੈਚ - 4
ਚੇਨਈ - ਇੱਕ ਜਿੱਤ
ਲਖਨਊ - 2 ਜਿੱਤਾਂ
ਨੋਰਿਜ਼ਲਟ - ਇੱਕ
ਪਿੱਚ ਰਿਪੋਰਟ
ਐੱਮਏ ਚਿਦੰਬਰਮ ਦੀ ਵਿਕਟ ਹੁਣ ਤੱਕ ਬੱਲੇਬਾਜ਼ੀ ਲਈ ਚੰਗੀ ਰਹੀ ਹੈ। ਹਾਲਾਂਕਿ, ਜਿਵੇਂ-ਜਿਵੇਂ ਮੈਚ ਅੱਗੇ ਵਧਦੇ ਹਨ, ਇਸ ਦੇ ਹੌਲੀ ਹੋਣ ਅਤੇ ਸਪਿਨਰਾਂ ਦੀ ਮਦਦ ਦੀ ਉਮੀਦ ਕੀਤੀ ਜਾਂਦੀ ਹੈ। ਬੱਲੇਬਾਜ਼ਾਂ ਨੂੰ ਕੁਝ ਮਹੱਤਵਪੂਰਨ ਸਕੋਰ ਬਣਾਉਣ ਲਈ ਕੁਝ ਸਮਾਂ ਕ੍ਰੀਜ਼ 'ਤੇ ਬਿਤਾਉਣਾ ਹੋਵੇਗਾ।
ਮੌਸਮ
ਮੰਗਲਵਾਰ 23 ਅਪ੍ਰੈਲ ਨੂੰ ਚੇਨਈ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਚੇਨਈ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਐੱਮਏ ਚਿਦੰਬਰਮ ਸਟੇਡੀਅਮ 'ਚ ਹਵਾ ਦੀ ਰਫਤਾਰ ਲਗਭਗ 21 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਸੰਭਾਵਿਤ ਪਲੇਇੰਗ 11
ਚੇਨਈ ਸੁਪਰ ਕਿੰਗਜ਼: ਰਿਤੁਰਾਜ ਗਾਇਕਵਾੜ, ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਮੋਈਨ ਅਲੀ, ਸਮੀਰ ਰਿਜ਼ਵੀ, ਰਵਿੰਦਰ ਜਡੇਜਾ, ਐੱਮਐੱਸ ਧੋਨੀ, ਦੀਪਕ ਚਾਹਰ, ਮੁਸਤਫਿਜ਼ੁਰ ਰਹਿਮਾਨ, ਮਤਿਸ਼ਾ ਪਥੀਰਾਨਾ।
ਲਖਨਊ ਸੁਪਰ ਜਾਇੰਟਸ: ਕੇਐੱਲ ਰਾਹੁਲ, ਕੁਇੰਟਨ ਡੀ ਕਾਕ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਮੈਟ ਹੈਨਰੀ, ਰਵੀ ਬਿਸ਼ਨੋਈ, ਯਸ਼ ਠਾਕੁਰ, ਮੋਹਸਿਨ ਖਾਨ।