ਚੋਰ ਗਿਰੋਹ ਦੀਆਂ 7 ਔਰਤਾਂ ਕਾਬੂ, ਪੁਲਸ ਨੇ 1.25 ਲੱਖ ਦੀ ਨਕਦੀ ਕੀਤੀ ਬਰਾਮਦ

Wednesday, May 18, 2022 - 11:11 AM (IST)

ਚੋਰ ਗਿਰੋਹ ਦੀਆਂ 7 ਔਰਤਾਂ ਕਾਬੂ, ਪੁਲਸ ਨੇ 1.25 ਲੱਖ ਦੀ ਨਕਦੀ ਕੀਤੀ ਬਰਾਮਦ

ਤਪਾ ਮੰਡੀ (ਸ਼ਾਮ ਗਰਗ) : ਤਪਾ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਚੋਰ ਗਿਰੋਹ ਦੀਆਂ 7 ਔਰਤਾਂ ਨੂੰ 1 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਐੱਸ.ਐੱਸ.ਪੀ. ਸੰਦੀਪ ਮਲਿਕ ਦੇ ਨਿਰਦੇਸ਼ਾਂ ਤਹਿਤ ਸਾਹਿਲ ਬਾਂਸਲ ਪੁੱਤਰ ਵਿਜੈ ਕੁਮਾਰ ਵਾਸੀ ਗਲੀ ਨੰਬਰ 05 ਤਪਾ ਦੇ ਸੋਲਰ ਬਾਹਦ ਪਿੰਡ ਦਰਾਜ ਤੋਂ 8 ਦਿਨ ਪਹਿਲਾਂ ਨਾਮਾਲੂਮ 8-9 ਔਰਤਾਂ ਨੇ ਸਕਰੈਪ, ਵੈਲਡਿੰਗ ਮੌਂਟ, ਮੋਟਰ ਸਟਾਰਟਰ, ਬਚੇ ਸੀਣ ਵਾਲੀ ਮਸ਼ੀਨ, ਬੇਰਿੰਗ, ਗਰੈਂਡਰ ਅਤੇ ਹੋਰ ਮਸ਼ੀਨਰੀ ਸਾਮਾਨ ਵਗੈਰਾ ਚੋਰੀ ਕਰ ਕੇ ਲੈ ਗਈਆਂ ਸਨ ਨੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਬੀਤੇ ਦਿਨੀਂ ਔਰਤਾਂ ਦਾ ਗਿਰੋਹ ਜਿਸ ’ਚ ਅੰਜੂ ਪੁੱਤਰੀ ਰਵੀ ਵਾਸੀ ਫਾਜ਼ਿਲਕਾ, ਹਸੀਨਾ ਪਤਨੀ ਸੋਟੀ ਵਾਸੀ ਫਾਜ਼ਿਲਕਾ, ਪੂਜਾ ਪਤਨੀ ਰਵੀ ਬਬੀ ਵਾਸੀ ਫਾਜਿਲਕਾ, ਅੰਨੂ ਉਰਟ ਪਾਇਲ ਪਤਨੀ ਕਰਨ ਉਰਫ ਵਿੱਕੀ ਵਾਸੀ ਬੰਗਾਲੀ ਬਸਤੀ ਕੋਟਕਪੁਰਾ, ਪ੍ਰਵੀਨ ਪਤਨੀ ਨਾਨਕ ਵਾਸੀ ਬੰਗਾਲੀ ਬਸਤੀ ਕੋਟਕਪੂਰਾ ਕਾਜਲ ਉਰਫ ਲਿੱਪੀ ਪਤਨੀ ਮਨੀ ਉਰਫ ਰੋਕੀ ਵਾਸੀ ਪਤੀ ਨਾਮਾਲੂਮ ਬਬਲੀ ਉਰਫ ਹੇਮਾ ਪਤਨੀ ਨਛੱਤਰ ਉਰਫ ਵਿੱਤਰ ਰਵੀ ਵਾਸੀ ਪੱਤੀ ਰੋਡ ਨੂੰ ਮੁਕਦਮਾ ਹਜਾ ਵਿਚ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਪੁਲਸ ਪਾਸ ਮੰਨਿਆ ਕਿ ਜੋ ਉਕਤ ਫੈਕਟਰੀ ‘ਚੋਂ ਮਾਲ ਚੋਰੀ ਕੀਤਾ ਸੀ ਉਸ ਨੂੰ ਅੱਗੇ ਵੇਚ ਦਿੱਤਾ ਸੀ ਅਤੇ ਚੋਰੀ ਮਾਲ ਦੀ ਰਕਮ ਕੁਲ 1,25,000 ਰੁਪਏ ਮਿਲੀ ਸੀ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਇਨ੍ਹਾਂ ਕਾਬੂ ਕੀਤੀਆਂ ਔਰਤਾਂ  ਨੂੰ ਮਾਣਯੋਗ ਅਦਾਲਤਾਂ ਵਿਖੇ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਜਿੰਨਾ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਮੁਖੀ ਨਰਦੇਵ ਸਿੰਘ, ਜਾਂਚ ਅਧਿਕਾਰੀ ਸਰਬਜੀਤ ਸਿੰਘ, ਮੁਨਸ਼ੀ ਲਖਵੀਰ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Meenakshi

News Editor

Related News