ਪੈਟਰੋਲ ਪੰਪ ਤੇ ਸ਼ਰਾਬ ਦਾ ਠੇਕਾ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 4 ਮੁਲਜ਼ਮ ਕਾਬੂ, ਤੇਜ਼ਧਾਰ ਹਥਿਆਰ ਬਰਾਮਦ
Thursday, Jan 22, 2026 - 09:53 AM (IST)
ਸਾਹਨੇਵਾਲ (ਜਗਰੂਪ) : ਨਸ਼ਾ ਕਰ ਕੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਸਾਹਨੇਵਾਲ ਪੁਲਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਚਾਂਦ ਅਹੀਰ ਦੀ ਪੁਲਸ ਟੀਮ ਨੇ ਗੁਪਤ ਸੂਚਨਾ ਤੋਂ ਬਾਅਦ ਪਿੰਡ ਟਿੱਬਾ ਨੇੜੇ ਦਾਣਾ ਮੰਡੀ ਕੋਲ ਇਕ ਬੇਅਬਾਦ ਪਲਾਟ ’ਚ ਬੈਠ ਕੇ ਪੈਟ੍ਰੋਲ ਪੰਪ ਅਤੇ ਸ਼ਰਾਬ ਦੇ ਠੇਕੇ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਨਵੀਨ ਨੇਗੀ ਪੁੱਤਰ ਰਤਨ ਨੇਗੀ ਵਾਸੀ ਗੀਤਾ ਕਾਲੋਨੀ, ਮਨੀਸ਼ ਰਾਏ ਪੁੱਤਰ ਬਲਵੰਤ ਰਾਏ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਲੁਧਿਆਣਾ, ਰਾਹੁਲ ਕੁਮਾਰ ਪੁੱਤਰ ਮਾਂਗੂ ਰਾਮ ਵਾਸੀ ਕੰਗਣਵਾਲ ਅਤੇ ਉਮੇਸ਼ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਪੁਰਾਣਾ ਬਾਜ਼ਾਰ ਸਾਹਨੇਵਾਲ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਤੇਜ਼ਧਾਰ ਕ੍ਰਿਪਾਨਾਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ: ਡੱਬ 'ਚ ਪਿਸਟਲ ਲਾ ਕੁੜੀਆਂ ਨਾਲ ਘੁੰਮਦੇ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ, ਹੋ ਗਏ ਵੱਡੇ ਖ਼ੁਲਾਸੇ
ਥਾਣਾ ਪੁਲਸ ਨੇ ਗ੍ਰਿਫਤਾਰ ਕਥਿਤ ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਤੋਂ ਬਾਅਦ ਵਾਰਦਾਤ 'ਚ ਸ਼ਾਮਲ ਇੱਕ ਹੋਰ ਮੁਲਜ਼ਮ ਸੁਖਦੀਪ ਸਿੰਘ ਪੁੱਤਰ ਹਰਭਿੰਦਰ ਸਿੰਘ ਵਾਸੀ ਨਿਊ ਮਾਡਲ ਟਾਊਨ, ਸਾਹਨੇਵਾਲ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
