ਸਟੱਡੀ ਵੀਜ਼ੇ ''ਤੇ ਯੂ. ਕੇ. ਭੇਜਣ ਦੇ ਨਾਂ ''ਤੇ ਠੱਗੇ 7.60 ਲੱਖ, ਟਰੈਵਲ ਏਜੰਟ ਭੈਣ-ਭਰਾ ਨਾਮਜ਼ਦ
Wednesday, Jan 22, 2025 - 09:48 AM (IST)
ਲੁਧਿਆਣਾ (ਗੌਤਮ) : ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਕੋਲੋਂ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਅੱਧਾ ਦਰਜਨ ਦੇ ਕਰੀਬ ਮਾਮਲਿਆਂ ’ਚ ਨਾਮਜ਼ਦ ਟਰੈਵਲ ਏਜੰਟ ਭਰਾ-ਭੈਣ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਇੰਦਰਜੀਤ ਰਤਨ ਦੇ ਬਿਆਨ ’ਤੇ ਗਲੋਬਲ ਵੇਅ ਇਮੀਗ੍ਰੇਸ਼ਨ ਇਸ਼ਮੀਤ ਚੌਕ ਮਾਡਲ ਟਾਊਨ ਦੇ ਅਮਿਤ ਕੁਮਾਰ ਅਤੇ ਵੀਨੂ ਮਲਹੋਤਰਾ ਅਤੇ ਕਰਨ ਗਿਰਧਰ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੁੰਭਨਗਰੀ 'ਚ UP ਦਾ ਪਹਿਲਾ ਡਬਲ ਡੇਕਰ ਬੱਸ ਰੈਸਟੋਰੈਂਟ ਸ਼ੁਰੂ, ਸ਼ੁੱਧ ਸ਼ਾਕਾਹਾਰੀ ਭੋਜਨ ਦਾ ਲੈ ਸਕੋਗੇ ਲੁਤਫ਼
ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਤਿੰਨਾਂ ਨੇ ਹਮ-ਮਸ਼ਵਰਾ ਹੋ ਕੇ ਉਸ ਨੂੰ ਸਟੱਡੀ ਲਈ ਯੂ. ਕੇ. ਭੇਜਣ ਲਈ ਉਸ ਕੋਲੋਂ 7 ਲੱਖ 60 ਹਜ਼ਾਰ ਰੁਪਏ ਲਏ ਸਨ। ਮੁਲਜ਼ਮਾਂ ਨੇ ਉਸ ਕੋਲੋਂ ਵੱਖ-ਵੱਖ ਕਿਸ਼ਤਾਂ ’ਚ ਨਕਦ ਅਤੇ ਆਨਲਾਈਨ ਪੇਮੈਂਟ ਲਈ ਸੀ ਪਰ ਬਾਅਦ ’ਚ ਮੁਲਜ਼ਮਾਂ ਨੇ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਉਲਟਾ, ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਜਾਂਚ ਅਫਸਰ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਧੋਖਾਦੇਹੀ ਦੇ ਮਾਮਲੇ ਦਰਜ ਹਨ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8