ਲੁਧਿਆਣਾ ਵਾਸੀਆਂ ਨੂੰ ਮਿਲੀ ਵੱਡੀ ਸੌਗਾਤ, ਹਲਕਾ ਪਾਇਲ ''ਚ ਕੀਤਾ ਗਿਆ 3 ਮੁਹੱਲਾ ਕਲੀਨਿਕਾਂ ਦਾ ਉਦਘਾਟਨ
Friday, Jan 27, 2023 - 04:35 PM (IST)
ਲੁਧਿਆਣਾ/ਮਲੌਦ (ਸ਼ਿਵਰੰਜਨ ਧੀਰ) : ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਲਈ ਖੋਲ੍ਹੇ ਜਾ ਰਹੇ 500 ਮੁਹੱਲਾ ਕਲੀਨਿਕਾਂ ਵਿੱਚੋਂ ਹਲਕਾ ਪਾਇਲ ਦੇ ਤਿੰਨ ਮਹੁੱਲਾ ਕਲੀਨਿਕ ਸ਼ਾਮਲ ਹਨ, ਜਿੰਨ੍ਹਾਂ ਵਿੱਚੋਂ ਪਿੰਡ ਸਿਆੜ੍ਹ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਐਸ. ਡੀ. ਐਮ. ਪਾਇਲ ਜਸਲੀਨ ਕੌਰ ਭੁੱਲਰ, ਤਹਿਸੀਲਦਾਰ ਪਾਇਲ ਗੁਰਮੀਤ ਸਿੰਘ, ਡੀ.ਐਸ.ਪੀ. ਪਾਇਲ ਹਰਸਿਮਰਤ ਸਿੰਘ ਛੇਤਰਾ, ਨਾਇਬ ਤਹਿਸੀਲਦਾਰ ਵਿਕਾਸਦੀਪ, ਬੀ.ਡੀ.ਪੀ.ਓ. ਮਲੌਦ ਗੁਰਵਿੰਦਰ ਕੌਰ, ਐਸ.ਐਮ.ਓ. ਹਰਵਿੰਦਰ ਸਿੰਘ, ਹਲਕਾ ਕੋਆਰਡੀਨੇਟਰ ਪਰਗਟ ਸਿੰਘ ਸਿਆੜ੍ਹ, ਸੀਨੀਅਰ ਆਗੂ ਅਵਿਨਾਸਪ੍ਰੀਤ ਸਿੰਘ ਜੱਲ੍ਹਾ, ਸਰਪੰਚ ਲਵਪ੍ਰੀਤ ਕੌਰ ਸਿਆੜ੍ਹ ਆਦਿ ਦੀ ਹਾਜਰੀ ਵਿੱਚ ਕੀਤਾ।
ਇਹ ਵੀ ਪੜ੍ਹੋ- ਭਗਵੰਤ ਮਾਨ ਸਰਕਾਰ ਨੇ ਪਹਿਲੇ ਦਸ ਮਹੀਨਿਆਂ ’ਚ ਹੀ ਇਤਿਹਾਸਕ ਫ਼ੈਸਲੇ ਲਏ - ਜਿੰਪਾ
ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਹੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ, ਚੰਗੀ ਸਿੱਖਿਆ ਪ੍ਰਣਾਲੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣਾ ਹੈ ਜਿਸ ਤਹਿਤ ਹੁਣ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਏ ਦਿਨ ਸਰਕਾਰ ਇਸ ਪਾਸੇ ਸੁਧਾਰ ਕਰ ਰਹੀ ਹੈ, ਜਿਸ ਤਹਿਤ ਅੱਜ ਹਲਕਾ ਪਾਇਲ ਵਿੱਚ ਤਿੰਨ ਮੁਹੱਲਾ ਕਲੀਨਿਕ ਖੁੱਲ੍ਹ ਰਹੇ ਹਨ ਅਤੇ ਹੋਰਨਾਂ ਪਿੰਡਾਂ ਵਿੱਚ ਵੀ ਅਗਲੇ ਪੜ੍ਹਾਅ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦੀ ਪਪਜੋਲ ਭੇਜੀ ਜਾ ਚੁੱਕੀ ਹੈ । ਇਸ ਨਾਲ ਹਲਕੇ ਦੇ ਹਰ ਵਸਨੀਕ ਨੂੰ ਆਪਣੇ 5-7 ਕਿਲੋਮੀਟਰ ਦੇ ਦਾਇਰੇ ਵਿੱਚ ਮੈਡੀਕਲ ਅਫ਼ਸਰ ਰਾਹੀਂ ਮੁਫ਼ਤ ਡਾਕਟਰੀ ਸਲਾਹ, ਟੈਸਟ ਅਤੇ ਦਵਾਈਆਂ ਮਿਲ ਸਕਣ। ਉਨ੍ਹਾਂ ਆਪਣੀ ਸਰਕਾਰ ਦੀ ਸਿਫ਼ਤ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਜਾਤੀ ਸਰਟੀਫਿਕੇਟ ਦੇ ਆਧਾਰ 'ਤੇ ਸਹੂਲਤਾਂ ਦਿੰਦਿਆਂ ਸਨ ਪਰ 'ਆਪ' ਸਰਕਾਰ ਬਿਨ੍ਹਾ ਕਿਸੇ ਭੇਦਭਾਵ ਤੋਂ ਮੁਫ਼ਤ ਬਿਜਲੀ ਅਤੇ ਮੁਫ਼ਤ ਇਲਾਜ਼ ਦੀ ਸਹੂਲਤ ਦੇ ਰਹੀ ਹੈ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ 'ਸਰਕਾਰ ਤੁਹਾਡੇ ਦੁਆਰ' ਯੋਜਨਾ, ਜਾਣੋ ਇਸ ਦੀ ਖ਼ਾਸੀਅਤ
ਉਨ੍ਹਾਂ ਦੋਰਾਹਾ ਵਿਖੇ ਸਕੂਲ ਆਫ਼ ਐਮੀਨੈਂਨਸ, ਟੂਰੀਜ਼ਮ ਨੂੰ ਵਧਾਵਾ ਦੇਣ ਲਈ ਦੋਰਾਹਾ ਕਿਲ੍ਹੇ ਲਈ 6 ਕਰੋੜ ਦੀ ਗ੍ਰਾਂਟ, ਦੋਰਾਹਾ ਵਿਖੇ ਨੌਰਥ ਇੰਡੀਆਂ ਦਾ ਵੱਡਾ ਟ੍ਰੇਨਿੰਗ ਇੰਸਟੀਚਿਊਟ ਪ੍ਰਵਾਨ ਕਰਵਾਉਣ ਵਰਗੀਆਂ ਉਪਲੱਬਧੀਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਹ ਹਲਕੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਐੱਸ. ਡੀ. ਐੱਮ. ਹਰਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਹ ਆਮ ਆਦਮੀ ਕਲੀਨਿਕ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤੀ ਰਾਜ ਵਿਭਾਗ ਵੱਲੋਂ ਐਸ.ਡੀ.ਓ. ਅਰਪਿਤ ਸ਼ਰਮਾ ਦੀ ਦੇਖ-ਰੇਖ ਹੇਠਾਂ ਤਿਆਰ ਕਰਵਾਇਆ ਗਿਆ ਹੈ, ਜਿਸ ਵਿੱਚ ਮੈਡੀਕਲ ਅਫ਼ਸਰ ਡਾ. ਵੀਨਾ ਗਰਗ ਨੂੰ ਤਾਇਨਾਤ ਕੀਤੇ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।