ਕੈਨੇਡਾ ਭੇਜਣ ਦੇ ਨਾਂ ’ਤੇ ਕੀਤੀ 12 ਲੱਖ ਦੀ ਠੱਗੀ

Monday, Nov 05, 2018 - 05:41 AM (IST)

ਕੈਨੇਡਾ ਭੇਜਣ ਦੇ ਨਾਂ ’ਤੇ ਕੀਤੀ 12 ਲੱਖ ਦੀ ਠੱਗੀ

 ਫਿਰੋਜ਼ਪੁਰ, (ਮਲਹੋਤਰਾ)– ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 12 ਲੱਖ ਰੁਪਏ ਠੱਗਣ ਵਾਲੇ ਪਤੀ-ਪਤਨੀ  ਖਿਲਾਫ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ। 
ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਵਾਸੀ ਕੰਬੋਜ ਨਗਰ ਨੇ ਨਵੰਬਰ 2017 ’ਚ ਦਿੱਤੀ ਸ਼ਿਕਾਇਤ   ’ਚ ਦੱਸਿਆ ਕਿ ਉਹ ਆਪਣੇ ਪੁੱਤਰ ਦਵਿੰਦਰ ਸਿੰਘ ਨੂੰ ਕੈਨੇਡਾ ਭੇਜਣ ਦਾ ਇੱਛੁਕ ਸੀ, ਇਸ ਕੰਮ ਲਈ ਉਸ ਨੇ ਰਜਿੰਦਰ ਕੁਮਾਰ ਵਾਸੀ ਜਲੰਧਰ  ਨਾਲ ਸੰਪਰਕ ਕੀਤਾ ਅਤੇ ਰਜਿੰਦਰ ਕੁਮਾਰ ਤੇ ਉਸ ਦੀ ਪਤਨੀ ਰਾਜ ਰਾਣੀ ਨੂੰ ਇਸ ਕੰਮ ਲਈ 12 ਲੱਖ ਰੁਪਏ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਦੇਣ ਦੇ ਬਾਵਜੂਦ ਜਦ ਉਕਤ ਲੋਕਾਂ ਨੇ ਨਾ ਤਾਂ ਉਸ ਦੇ ਮੁੰਡੇ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ  ਕੀਤੇ  ਤਾਂ ਉਸ ਨੇ ਇਸ ਦੀ ਸੂਚਨਾ ਪੁਲਸ ’ਚ ਦਿੱਤੀ। ਏ. ਐੱਸ. ਆਈ. ਨੇ ਦੱਸਿਆ ਕਿ ਕੀਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਜਾਣ ’ਤੇ ਪਤੀ-ਪਤਨੀ  ਖਿਲਾਫ ਧੋਖਾਦੇਹੀ ਦਾ   ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।


Related News