ਹੋਮ ਕੇਅਰ ਤੋਂ ਵਰਕ ਪਰਮਿਟ ’ਚ ਵੀਜ਼ਾ ਚੇਂਜ ਕਰਵਾਉਣ ਦੇ ਨਾਂ ’ਤੇ ਠੱਗੇ 10 ਲੱਖ
Thursday, Jul 11, 2024 - 04:41 AM (IST)

ਲੁਧਿਆਣਾ (ਰਿਸ਼ੀ) : ਹੋਮ ਕੇਅਰ ਤੋਂ ਵਰਕ ਪਰਮਿਟ ’ਚ ਵੀਜ਼ਾ ਚੇਂਜ ਕਰਵਾਉਣ ਦੇ ਨਾਂ ’ਤੇ 10 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਹੈਬੋਵਾਲ ਦੀ ਪੁਲਸ ਨੇ ਧਾਰਾ 406, 420, 120-ਬੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਾਡਲ ਟਾਊਨ ਦੇ ਰਹਿਣ ਵਾਲੇ ਦੁਸ਼ਯੰਤ ਅਤੇ ਉਸ ਦੀ ਪਤਨੀ ਅਨੁਰਾਧਾ ਵਰਮਾ ਵਜੋਂ ਹੋਈ ਹੈ, ਜੋ ਇਸ ਸਮੇਂ ਇੰਗਲੈਂਡ ’ਚ ਰਹਿ ਰਹੇ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਡੇਂਗੂ ਨਾਲ ਹੋਣ ਵਾਲੀ ਮੌਤ ਦਰ 3.3 ਫ਼ੀਸਦੀ ਤੋਂ ਘੱਟ ਕੇ 0.1 ਫ਼ੀਸਦੀ ਹੋਈ : ਜੇ.ਪੀ. ਨੱਡਾ
ਪੁਲਸ ਨੂੰ 10 ਮਈ 2024 ਨੂੰ ਦਿੱਤੀ ਗਈ ਸ਼ਿਕਾਇਤ ’ਚ ਰਾਕੇਸ਼ ਕੁਮਾਰ ਨਿਵਾਸੀ ਰਾਜੇਸ਼ ਨਗਰ, ਹੈਬੋਵਾਲ ਨੇ ਦੱਸਿਆ ਕਿ ਉਸ ਦਾ ਬੇਟਾ ਇੰਗਲੈਂਡ ’ਚ ਆਪਣੀ ਪਤਨੀ ਨਾਲ ਰਹਿੰਦਾ ਸੀ। ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਹੋਮ ਕੇਅਰ ਤੋਂ ਵਰਕ ਪਰਮਿਟ ’ਚ ਵੀਜ਼ਾ ਤਬਦੀਲ ਕਰਵਾਉਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਹਾਸਲ ਕਰ ਲਏ ਪਰ ਨਾ ਤਾਂ ਵੀਜ਼ਾ ਚੇਂਜ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e