ਮਜ਼ਦੂਰ ਦੇ ਨਾਂ ''ਤੇ ਕੰਪਨੀ ਖੋਲ੍ਹ ਕੇ ਕੀਤਾ 10 ਕਰੋੜ ਦਾ ਕਾਰੋਬਾਰ, GST ਵਿਭਾਗ ਨੇ ਕੀਤਾ ਪਰਦਾਫਾਸ਼

10/26/2023 12:13:42 PM

ਪਟਿਆਲਾ : ਲੂਣ, ਮਿਰਚਾਂ ਅਤੇ ਚਾਹ ਵਰਗੇ ਕਾਰੋਬਾਰ ਦੇ ਨਾਂ 'ਤੇ ਜੀ.ਐੱਸ.ਟੀ. ਨੰਬਰ ਲੈ ਕੇ ਵੱਡੇ ਪੱਧਰ 'ਤੇ ਤਾਂਬੇ ਅਤੇ ਸਕਰੈਪ ਦਾ ਵਪਾਰ ਕਰਨ ਵਾਲੀ ਇਕ ਕੰਪਨੀ ਦਾ ਪਰਦਾਫਾਸ਼ ਕੀਤਾ ਗਿਆ ਹੈ। 2 ਮਹੀਨਿਆਂ 'ਚ ਹੀ 10 ਕਰੋੜ ਦਾ ਕਾਰੋਬਾਰ ਕਰ ਕੇ ਟੈਕਸ ਦੀ ਚੋਰੀ ਕਰਨ ਦੇ ਮਾਮਲੇ 'ਚ ਜੀ.ਐੱਸ.ਟੀ. ਅਡੀਸ਼ਨਲ ਕਮਿਸ਼ਨਰ ਜੀਵਨਜੋਤ ਕੌਰ ਨੇ ਇਸ ਕੰਪਨੀ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ

ਕਾਰਵਾਈ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਕੰਪਨੀ ਦੀ ਮਾਲਕ ਬਿਹਾਰ ਦੀ ਰਹਿਣ ਵਾਲੀ ਸੀਮਾ ਨੂੰ ਬਣਾਇਆ ਗਿਆ ਹੈ, ਜਿਸ ਨੂੰ ਖੁਦ ਕੰਪਨੀ ਬਾਰੇ ਕੁਝ ਵੀ ਪਤਾ ਨਹੀਂ ਹੈ। ਉਹ ਲੁਧਿਆਣਾ ਦੀ ਇਕ ਫੈਕਟਰੀ 'ਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਇਕ ਕੰਪਨੀ ਨੂੰ ਦਸਤਖਤ ਕਰ ਕੇ ਆਧਾਰ ਕਾਰਡ ਤੇ ਹੋਰ ਡਾਕੂਮੈਂਟ ਦਿੱਤੇ ਸਨ ਤਾਂ ਉਨ੍ਹਾਂ ਨੇ ਉਸ ਦੇ ਨਾਂ 'ਤੇ ਜੀ.ਐੱਸ.ਟੀ. ਨੰਬਰ ਲੈ ਲਿਆ। ਇਸ ਕੰਮ ਲਈ ਉਸ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ: ਮੰਤਰੀ ਬਣ ਕੇ ਵੀ ਨਹੀਂ ਛੱਡੀ ਮਨੁੱਖਤਾ ਦੀ ਸੇਵਾ, ਡਾ. ਬਲਜੀਤ ਕੌਰ ਨੇ ਖ਼ੁਦ ਕੀਤੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਇਸ ਫਰਜ਼ੀ ਕੰਪਨੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਜੀ.ਐੱਸ.ਟੀ. ਦੀ ਟੀਮ ਵੱਲੋਂ ਚੈੱਕਿੰਗ ਲਈ ਇਕ ਟਰੱਕ ਨੂੰ ਰੋਕਿਆ ਗਿਆ। ਚੈੱਕ ਕਰਨ 'ਤੇ ਪਤਾ ਲੱਗਿਆ ਕਿ ਉਸ ਟਰੱਕ 'ਚ 3 ਟਨ ਤਾਂਬੇ ਦਾ ਚੂਰਾ ਲਿਜਾਇਆ ਜਾ ਰਿਹਾ ਸੀ। ਸਟੇਟ ਟੈਕਸ ਕੰਪਨੀ ਨੇ ਕੰਪਨੀ ਨੂੰ 11 ਲੱਖ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ ਜੋ ਰੋਪੜ ਦੇ ਜੀ.ਐੱਸ.ਟੀ. ਅਧਿਕਾਰੀਆਂ ਨੇ ਕੰਪਨੀ ਤੋਂ ਵਸੂਲ ਲਿਆ ਹੈ। 

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News