ਰੇਲ ਰੋਕੋ ਅੰਦੋਲਨ : ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ

Wednesday, May 08, 2024 - 03:05 PM (IST)

ਰੇਲ ਰੋਕੋ ਅੰਦੋਲਨ : ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ

ਫਿਰੋਜ਼ਪੁਰ (ਮਲਹੋਤਰਾ) – ਕਿਸਾਨ ਸੰਗਠਨਾਂ ਵੱਲੋਂ ਸ਼ੰਭੂ ਬਾਰਡਰ ਦੇ ਕੋਲ ਕੀਤੇ ਜਾ ਰਹੇ ਰੇਲ ਰੋਕੋ ਅੰਦੇਲਨ ਕਾਰਨ ਰੇਲਵੇ ਵਿਭਾਗ ਨੇ ਫਿਰ ਤੋਂ ਰੇਲਗੱਡੀਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਵਿਭਾਗ ਵੱਲੋਂ ਲੁਧਿਆਣਾ-ਅੰਬਾਲਾ ਰੂਟ 'ਤੇ ਚੱਲਣ ਵਾਲੀਆਂ 69 ਰੇਲਗੱਡੀਆਂ ਨੂੰ 10 ਮਈ ਤੱਕ ਰੱਦ ਰੱਖਣ ਅਤੇ 115 ਰੇਲਗੱਡੀਆਂ ਨੂੰ ਰੂਟ ਬਦਲ ਕੇ ਚਲਾਉਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਉਨ੍ਹਾਂ ਨੇ ਦੱਸਿਆ ਕਿ ਇਸ ਟਰੈਕ ’ਤੇ ਅੰਦੋਲਨ ਕਾਰਨ ਪਿਛਲੇ ਕਰੀਬ 20 ਦਿਨ ਤੋਂ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਥੇ ਗੱਡੀਆਂ ਲਗਾਤਾਰ ਰੱਦ ਹੋ ਰਹੀਆਂ ਹਨ, ਉਥੇ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਰੋਜ਼ਾਨਾ ਲੁਧਿਆਣਾ ਤੋਂ ਵਾਇਆ ਚੰਡੀਗੜ੍ਹ ਜਾਂ ਧੂਰੀ ਵਾਲੇ ਰਸਤੇ ਤੋਂ ਕੱਢਿਆ ਜਾ ਰਿਹਾ ਹੈ। ਰੂਟਾਂ ਵਿਚ ਬਦਲਾਅ ਕਰਨ ਨਾਲ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ। ਪਹਿਲਾਂ ਤੋਂ ਸ਼ਾਰਟ ਟਰਮੀਨੇਟ ਚੱਲ ਰਹੀਆਂ ਜੰਮੂਤਵੀ-ਬਾੜਮੇਰ ਅਤੇ ਅੰਮ੍ਰਿਤਸਰ-ਦਰਭੰਗਾ ਰੇਲਗੱਡੀਆਂ ਤੋਂ ਇਲਾਵਾ ਵਿਭਾਗ ਵੱਲੋਂ ਰਿਸ਼ੀਕੇਸ਼-ਬਾੜਮੇਰ, ਅੰਬਾਲਾ-ਗੰਗਾਨਗਰ, ਹਰਿਦੁਆਰ-ਊਨਾ ਹਿਮਾਚਲ, ਕਲਕੱਤਾ-ਨੰਗਲ ਡੈਮ, ਸਹਿਰਸਾ-ਸਰਹਿੰਦ ਆਦਿ ਰੇਲਗੱਡੀਆਂ ਨੂੰ ਵੀ ਅੰਬਾਲਾ, ਅੰਬਾਲਾ ਕੈਂਟ ਅਤੇ ਬਠਿੰਡਾ ਸਟੇਸ਼ਨਾਂ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਮੋੜਣ ਦਾ ਫ਼ੈਸਲਾ ਲਿਆ ਹੈ, ਜੋ 10 ਮਈ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News