ਕੁਝ ਤਾਂ ਸ਼ਰਮ ਕਰੋ...ਗ਼ਰੀਬ ਨੂੰ ਤਾਂ ਛੱਡ ਦਿਓ, 20 ਮਿੰਟਾਂ ''ਚ ਆਟੋ ''ਚੋਂ ਕੇਲਿਆਂ ਦੇ 10 ਕੈਰੇਟ ਚੋਰੀ
Saturday, Aug 08, 2026 - 03:21 PM (IST)
ਖੰਨਾ (ਵਿਪਨ)- ਖੰਨਾ ਵਿਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੇਲਿਆਂ ਦੀ ਰੇਹੜੀ ਲਗਾਉਣ ਵਾਲਾ ਕੇਲੇ ਵੇਚਣ ਲਈ 12 ਕੈਰੇਟ ਕੇਲੇ ਲੈ ਕੇ ਆਇਆ ਸੀ ਪਰ 20 ਮਿੰਟਾਂ 'ਚ ਆਟੋ ਵਿਚ ਦੋ ਲੋਕ ਕੇਲਿਆਂ ਦੇ 10 ਕੈਰੇਟ ਲੈ ਕੇ ਫਰਾਰ ਹੋ ਗਏ। ਮਿੰਟਾਂ 'ਚ ਵਾਪਰੀ ਚੋਰੀ ਦੀ ਵਾਰਦਾਤ ਨੂੰ ਵੇਖ ਲੋਕਾਂ ਦਾ ਗੁੱਸਾ ਫੁੱਟਿਆ ਅਤੇ ਲੋਕ ਬੋਲੇ ਕਿ ਕੁਝ ਤਾਂ ਸ਼ਰਮ ਕਰੋ...ਗ਼ਰੀਬ ਨੂੰ ਤਾਂ ਛੱਡ ਦਿਓ।

ਰੇਹੜੀ ਲਗਾਉਣ ਵਾਲੇ ਰਮਨ ਕੁਮਾਰ ਨੇ ਦੱਸਿਆ ਕਿ ਉਹ ਕੇਲੇ ਵੇਚਣ ਲਈ ਲਿਆਇਆ ਸੀ ਪਰ ਚੋਰਾਂ ਦੇ ਉਸ ਕੇਲੇ ਚੋਰੀ ਕਰ ਲਏ।ਚੋਰੀ ਦੀ ਉਕਤ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।




ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
