ਐਕਟਿਵਾ ''ਤੇ ਆਏ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਾਈ ਅੱਗ
Monday, Aug 10, 2026 - 06:20 PM (IST)
ਲੁਧਿਆਣਾ (ਰਿਸ਼ੀ)- ਭਾਈ ਹਿੰਮਤ ਸਿੰਘ ਨਗਰ ’ਚ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਐਕਟਿਵਾ ’ਤੇ ਸਵਾਰ ਹੋ ਕੇ ਆਏ 2 ਬਦਮਾਸ਼ਾਂ ਨੇ ਦਿੱਤਾ। ਸਾਰੀ ਘਟਨਾ ਕੋਲ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।
ਪਤਾ ਲੱਗਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ 6 ਅਗਸਤ ਰਾਤ ਨੂੰ ਆਪਣੀ ਕਾਰ ਘਰ ਦੇ ਬਾਹਰ ਹਰ ਰੋਜ ਦੀ ਤਰ੍ਹਾਂ ਖੜ੍ਹੀ ਕੀਤੀ। ਰਾਤ ਲੱਗਭਗ 3 ਵਜੇ ਸਾਇਰਨ ਵੰਜਣ ’ਤੇ ਜਦ ਇਕਦਮ ਉਠ ਕੇ ਦੇਖਿਆ ਤਾਂ ਕਾਰ ਨੂੰ ਅੱਗ ਲੱਗੀ ਹੋਈ ਸੀ ਤੇ ਬੁਰੀ ਤਰ੍ਹਾਂ ਝੁਲਸ ਰਹੀ ਸੀ।
ਜਦ ਘਰ ਤੋਂ ਬਾਹਰ ਆਉਣ ਦਾ ਯਤਨ ਕੀਤਾ ਤਾਂ ਪਤਾ ਲੱਗਿਆ ਕਿ ਬਦਮਾਸ਼ਾਂ ਨੇ ਘਰ ਦੇ ਮੇਨ ਗੇਟ ਨੂੰ ਬਾਹਰ ਤੋਂ ਲਾਕ ਲਗਾ ਦਿੱਤਾ। ਬਾਅਦ ’ਚ ਕੈਮਰੇ ਜਾਂਚ ਕਰ ਸਾਰੀ ਵਾਰਦਾਤ ਦਾ ਪਤਾ ਲੱਗਿਆ। ਪੁਲਸ ਨੇ ਐਕਟਿਵਾ ਦੇ ਨੰਬਰ ਤੋਂ ਬਦਮਾਸ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
