ਲੁਧਿਆਣਾ ''ਚ ਫ਼ਾਇਰਿੰਗ! ਦੋ ਮੁੰਡੀਆਂ ਨੂੰ ਮਾਰੀਆਂ ਗੋਲ਼ੀਆਂ

Friday, Jul 31, 2026 - 08:17 PM (IST)

ਲੁਧਿਆਣਾ ''ਚ ਫ਼ਾਇਰਿੰਗ! ਦੋ ਮੁੰਡੀਆਂ ਨੂੰ ਮਾਰੀਆਂ ਗੋਲ਼ੀਆਂ

ਲੁਧਿਆਣਾ (ਅਨਿਲ): ਲੁਧਿਆਣਾ ਦੇ ਗ੍ਰੈਂਡ ਵਾਕ ਦੇ ਬਾਹਰ ਫ਼ਾਇਰਿੰਗ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਦੋ ਮੁੰਡਿਆਂ ਦੇ ਗੋਲ਼ੀਆਂ ਮਾਰੀਆਂ ਗਈਆਂ ਹਨ। ਦੋਹਾਂ ਮੁੰਡਿਆਂ ਦੀ ਉਮਰ 22 ਸਾਲ ਦੇ ਕਰੀਬ  ਦੱਸੀ ਜਾ ਰਹੀ  ਹੈ। 

ਜਾਣਕਾਰੀ ਮੁਤਾਬਕ, ਗ੍ਰੈਂਡ ਵਾਕ ਦੇ ਬਾਹਰ ਫਾਰਚੂਨਰ ਗੱਡੀ ਵਿਚ ਆਏ ਹਮਲਾਵਰਾਂ ਨੇ ਸਕਾਰਪੀਓ ਐੱਨ ਵਿਚ ਸਵਾਰ ਦੋ ਮੁੰਡਿਆਂ ਦੇ ਗੋਲ਼ੀਆਂ ਮਾਰ ਦਿੱਤੀਆਂ। ਫ਼ਿਲਹਾਲ ਹਮਲੇ ਦੀ ਵਜ੍ਹਾ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜ਼ਖ਼ਮੀਆਂ ਦੀ ਪਛਾਣ ਆਰੀਅਨ ਸਿੰਘ ਅਤੇ ਆਰੀਅਨ ਘੁੰਮਣ ਵਜੋਂ ਹੋਈ ਹੈ। ਦੋਹਾਂ ਨੂੰ ਡੀ. ਐੱਮ. ਸੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਦੋਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 


author

Anmol Tagra

Content Editor

Related News