ਵੱਡੀ ਖ਼ਬਰ: ਪੰਜਾਬ ''ਚ ਕਾਂਗਰਸੀ ਆਗੂ ਦੇ ਟਿਕਾਣਿਆਂ ''ਤੇ ਪੈ ਗਈ RAID, ਕੇਂਦਰ ਸਰਕਾਰ ਦੇ ਵਿਭਾਗ ਨੇ ਮਾਰਿਆ ਛਾਪਾ

Monday, Aug 03, 2026 - 03:12 PM (IST)

ਵੱਡੀ ਖ਼ਬਰ: ਪੰਜਾਬ ''ਚ ਕਾਂਗਰਸੀ ਆਗੂ ਦੇ ਟਿਕਾਣਿਆਂ ''ਤੇ ਪੈ ਗਈ RAID, ਕੇਂਦਰ ਸਰਕਾਰ ਦੇ ਵਿਭਾਗ ਨੇ ਮਾਰਿਆ ਛਾਪਾ

ਖੰਨਾ (ਵਿਪਨ): ਭਾਰਤ ਸਰਕਾਰ ਦੇ ਕਸਟਮ ਅਤੇ ਸੈਂਟਰਲ ਐਕਸਾਈਜ਼ ਵਿਭਾਗ ਦੀ ਟੀਮ ਨੇ ਸੋਮਵਾਰ ਸਵੇਰੇ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਵਿਚ ਇੱਕੋ ਸਮੇਂ ਕਾਰਵਾਈ ਕਰਦਿਆਂ ਕਾਂਗਰਸੀ ਆਗੂ ਅਤੇ ਲੋਹਾ ਕਾਰੋਬਾਰੀ ਰਿੱਕੀ ਸ਼ਰਮਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਟੀਮਾਂ ਸਵੇਰ ਤੋਂ ਹੀ ਵੱਖ-ਵੱਖ ਥਾਵਾਂ 'ਤੇ ਦਸਤਾਵੇਜ਼ਾਂ ਦੀ ਜਾਂਚ ਅਤੇ ਰਿਕਾਰਡ ਖੰਗਾਲਣ ਵਿਚ ਜੁਟੀਆਂ ਹੋਈਆਂ ਹਨ।

ਜਾਣਕਾਰੀ ਅਨੁਸਾਰ ਵਿਭਾਗ ਦੀ ਇਕ ਟੀਮ ਨੇ ਖੰਨਾ ਦੀ ਨਾਭਾ ਕਾਲੋਨੀ ਸਥਿਤ ਰਿੱਕੀ ਸ਼ਰਮਾ ਦੇ ਨਿਵਾਸ 'ਤੇ ਜਾਂਚ ਸ਼ੁਰੂ ਕੀਤੀ, ਜਦਕਿ ਦੂਜੀ ਟੀਮ ਮੰਡੀ ਗੋਬਿੰਦਗੜ੍ਹ ਸਥਿਤ ਉਨ੍ਹਾਂ ਦੀ ਉਦਯੋਗਿਕ ਇਕਾਈ ਵਿਚ ਦਸਤਾਵੇਜ਼ਾਂ ਅਤੇ ਕਾਰੋਬਾਰੀ ਰਿਕਾਰਡ ਦੀ ਪੜਤਾਲ ਕਰ ਰਹੀ ਹੈ। ਕਾਰਵਾਈ ਦੌਰਾਨ ਸਬੰਧਤ ਥਾਵਾਂ 'ਤੇ ਵਿਭਾਗੀ ਅਧਿਕਾਰੀਆਂ ਦੀ ਆਵਾਜਾਈ ਜਾਰੀ ਰਹੀ।

ਫਿਲਹਾਲ ਇਸ ਛਾਪੇਮਾਰੀ ਸਬੰਧੀ ਕਸਟਮ ਅਤੇ ਸੈਂਟਰਲ ਐਕਸਾਈਜ਼ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਅਧਿਕਾਰਕ ਤੌਰ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਵਿਭਾਗ ਵੱਲੋਂ ਕਾਰਵਾਈ ਦੇ ਕਾਰਨਾਂ ਦੀ ਵੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ। ਹਾਲਾਂਕਿ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇਹ ਜਾਂਚ ਕਥਿਤ ਟੈਕਸ ਚੋਰੀ, ਜੀਐੱਸਟੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਜਾਂ ਫਰਜ਼ੀ ਬਿਲਿੰਗ ਨਾਲ ਜੁੜੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਜਾ ਰਹੀ ਹੋ ਸਕਦੀ ਹੈ। ਹਾਲਾਂਕਿ ਹਾਲੇ ਤੱਕ ਵਿਭਾਗ ਵੱਲੋਂ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਅਜਿਹੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਕਾਰਨ ਸਪੱਸ਼ਟ ਹੋ ਸਕੇਗਾ।

ਜ਼ਿਕਰਯੋਗ ਹੈ ਕਿ ਰਿੱਕੀ ਸ਼ਰਮਾ ਮੰਡੀ ਗੋਬਿੰਦਗੜ੍ਹ ਦੇ ਪ੍ਰਮੁੱਖ ਲੋਹਾ ਕਾਰੋਬਾਰੀਆਂ 'ਚ ਗਿਣੇ ਜਾਂਦੇ ਹਨ ਅਤੇ ਕਾਂਗਰਸ ਪਾਰਟੀ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਕਰੀਬੀ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਹੋਈਆਂ ਖੰਨਾ ਨਗਰ ਕੌਂਸਲ ਚੋਣਾਂ ਵਿੱਚ ਉਨ੍ਹਾਂ ਦੀ ਪਤਨੀ ਨੇ ਵੀ ਕਾਂਗਰਸ ਦੀ ਟਿਕਟ 'ਤੇ ਆਪਣੀ ਕਿਸਮਤ ਅਜ਼ਮਾਈ ਸੀ। ਸੂਤਰਾਂ ਅਨੁਸਾਰ ਵਿਭਾਗ ਦੀ ਟੀਮ ਕਾਰੋਬਾਰੀ ਦਸਤਾਵੇਜ਼ਾਂ, ਵਿੱਤੀ ਰਿਕਾਰਡ ਅਤੇ ਹੋਰ ਮਹੱਤਵਪੂਰਨ ਕਾਗਜ਼ਾਤ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਪੂਰੇ ਮਾਮਲੇ 'ਤੇ ਵਿਭਾਗ ਦੇ ਅਧਿਕਾਰਕ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਸੰਭਾਵਨਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ।


 


author

Anmol Tagra

Content Editor

Related News