2 ਟਰੱਕਾਂ ਦਰਮਿਆਨ ਹੋਈ ਟੱਕਰ ’ਚ 1 ਟਰੱਕ ਡਰਾਈਵਰ ਦੀ ਮੌਤ
Saturday, Jul 04, 2026 - 05:54 PM (IST)
ਜ਼ੀਰਾ/ਮੱਖੂ (ਗੁਰਮੇਲ ਸੇਖਵਾਂ)– ਦੋ ਟਰੱਕਾਂ ਦਰਮਿਆਨ ਹੋਈ ਟੱਕਰ ’ਚ ਮਾਰੇ ਗਏ ਟਰੱਕ ਡਰਾਈਵਰ ਦੇ ਮਾਮਲੇ ’ਚ ਥਾਣਾ ਮੱਖੂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ’ਤੇ ਦੂਸਰੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਹਰਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਜੰਗਰੀਆਂਣਾ ਜ਼ਿਲਾ ਬਠਿੰਡਾ ਨੇ ਦੱਸਿਆ ਕਿ ਉਸ ਦਾ ਪਤੀ ਰੇਸ਼ਮ ਸਿੰਘ ਟਰੱਕ ’ਤੇ ਬੀਤੇ ਦਿਨੀਂ 1 ਜੁਲਾਈ ਨੂੰ ਦੁਪਹਿਰ ਦੇ ਸਮੇਂ ਰਾਮਾ ਰਿਫਾਈਨਰੀ ਤੋਂ ਲੁਕ ਲੋਡ ਕਰ ਕੇ ਜਲੰਧਰ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਨੂੰ ਟਰੱਕ ਨੰਬਰ ਐੱਨ.ਐੱਲ-06ਏ-9383 ਦੇ ਡਰਾਈਵਰ ਗੁਰਮੇਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸਜਾਵਾਲ ਥਾਣਾ ਜਗਰਾਓਂ ਨੇ ਲਾਪ੍ਰਵਾਹੀ ਨਾਲ ਟਰੱਕ ਚਲਾਉਂਦੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਪਤੀ ਰੇਸ਼ਮ ਸਿੰਘ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਗੁਰਮੇਲ ਸਿੰਘ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਵਸੇ 7 ਪਿੰਡ ਦੇ ਸਰਪੰਚਾਂ ਦਾ ਵੱਡਾ ਐਲਾਨ, 10 ਦਿਨਾਂ ਦਾ ਦਿੱਤਾ ਅਲਟੀਮੇਟਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
