ਧੱਕਾ ਮਾਰਨ ’ਤੇ ਤਾਰ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ
Monday, Jul 27, 2026 - 10:29 AM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਨੂੰ ਤਾਰਾਂ ’ਤੇ ਧੱਕਾ ਦੇ ਕੇ ਕਰੰਟ ਦੀ ਲਪੇਟ ’ਚ ਦੇਣ ਵਾਲੇ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅੰਜੂ ਬਾਲਾ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਰਾਣੋ ਪਤਨੀ ਅਵਤਾਰ ਸਿੰਘ ਦਾ ਲੜਕਾ ਮਿੱਠਾ ਅਤੇ ਉਸ ਦਾ ਭਰਾ ਲੜ ਰਹੇ ਸੀ। ਜਿਸ ’ਤੇ ਉਸ ਦੇ ਪਤੀ ਨੇ 112 ਹੈਲਪਲਾਈਨ ਨੰਬਰ ’ਤੇ ਕਾਲ ਕਰ ਕੇ ਪੁਲਸ ਬੁਲਾਈ ਸੀ।
ਇਸੇ ਰੰਜਿਸ਼ ਤਹਿਤ ਮਿੱਠਾ ਅਤੇ ਉਸ ਦਾ ਭਰਾ ਸ਼ੰਟਾ ਉਸ ਦੇ ਪਤੀ ਨਾਲ ਝਗੜਾ ਕਰ ਰਹੇ ਸਨ। ਡਰਦੇ ਹੋਏ ਉਸ ਦਾ ਪਤੀ ਛੱਤ ’ਤੇ ਚੜ੍ਹ ਗਿਆ। ਪਿੱਛੇ ਮਿੱਠਾ ਵੀ ਛੱਤ ’ਤੇ ਚੜ੍ਹ ਗਿਆ। ਮਿੱਠੇ ਦੇ ਧੱਕਾ ਮਾਰਨ ’ਤੇ ਉਸ ਦੇ ਪਤੀ ਦੀ ਕਰੰਟ ਵਾਲੀ ਤਾਰ ਨਾਲ ਲੱਗਣ ਕਰ ਕੇ ਮੌਤ ਹੋ ਗਈ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
