ਚੋਰੀ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋਏ ਚੋਰ, ਮਾਮਲਾ ਦਰਜ
Tuesday, Jul 21, 2026 - 02:44 PM (IST)
ਫਿਰੋਜ਼ਪੁਰ (ਖੁੱਲਰ) : ਮੱਲਾਂਵਾਲਾ ਦੇ ਅਧੀਨ ਆਉਂਦੀ ਬਸਤੀ ਚਾਹਲ ਵਾਰਡ ਨੰਬਰ-12 ਵਿਖੇ ਇਕ ਵਿਅਕਤੀ ਦੇ ਘਰ 'ਚ ਚੋਰ ਚੋਰੀ ਕਰਨ ਲਈ ਦਾਖ਼ਲ ਹੋਏ ਪਰ ਉਹ ਚੋਰੀ ਕਰਨ ’ਚ ਨਾ ਕਾਮਯਾਬ ਰਹੇ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਸ ਨੇ 4 ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਖਵੰਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਬਸਤੀ ਚਾਹਲ ਵਾਰਡ ਨੰਬਰ 12 ਮੱਲਾਂਵਾਲਾ ਨੇ ਦੱਸਿਆ ਕਿ ਮਿਤੀ 18 ਜੁਲਾਈ ਦੀ ਰਾਤ 9 ਵਜੇ ਉਹ ਰੋਟੀ ਪਾਣੀ ਖਾ ਕੇ ਸੁੱਤੇ ਸੀ ਕਿ ਸਵੇਰੇ ਉੱਠ ਕੇ ਵੇਖਿਆ ਤਾਂ ਕੋਠੀ ਦੇ ਗੇਟ ਦੀ ਜਾਲੀ ਕੱਟ ਕੇ 4 ਅਣਪਛਾਤੇ ਚੋਰ ਚੋਰੀ ਕਰਨ ਦੀ ਨੀਅਤ ਨਾਲ ਘਰ ਵਿਚ ਦਾਖ਼ਲ ਹੋਏ ਪਰ ਉਹ ਚੋਰੀ ਕਰਨ ਵਿਚ ਅਸਫਲ ਰਹੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
