ਫਿਰੋਜਪੁਰ ਪੁਲਸ ਨੇ 17 ਲੱਖ ਦੀ ਜਾਅਲੀ ਕਰੰਸੀ ਨਾਲ 2 ਨੌਜਵਾਨਾਂ ਨੂੰ ਕੀਤਾ ਕਾਬੂ

Wednesday, Jul 15, 2026 - 05:33 PM (IST)

ਫਿਰੋਜਪੁਰ ਪੁਲਸ ਨੇ 17 ਲੱਖ ਦੀ ਜਾਅਲੀ ਕਰੰਸੀ ਨਾਲ 2 ਨੌਜਵਾਨਾਂ ਨੂੰ ਕੀਤਾ ਕਾਬੂ

ਫਿਰੋਜ਼ਪੁਰ (ਚੋਪੜਾ) : ਫਿਰੋਜ਼ਪੁਰ ਕੈਂਟ ਪੁਲਸ ਨੇ 17 ਲੱਖ, 35 ਹਜ਼ਾਰ ਦੀ ਜਾਅਲੀ ਕਰੰਸੀ ਸਣੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਫਿਰੋਜ਼ਪੁਰ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜ੍ਹੇ ਗਏ ਨੌਜਵਾਨ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ।

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮੋਟਰਸਾਈਕਲ 'ਤੇ ਇਹ ਜਾਅਲੀ ਕਰੰਸੀ ਕਿਸੇ ਨੂੰ ਦੇਣ ਵਾਸਤੇ ਨਿਕਲੇ ਸੀ ਪਰ ਪੁਲਸ ਨਾਕੇ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਦੋਹਾਂ ਨੌਜਵਾਨਾਂ 'ਤੇ ਹੁਣ ਫਿਰੋਜ਼ਪੁਰ ਕੈਂਟ ਪੁਲਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ।


author

Babita

Content Editor

Related News