ਪੰਜਾਬ ''ਚ ED ਦੀ ਰੇਡ, ਤੜਕੇ ਹੀ ਪੁੱਜੀਆਂ ਟੀਮਾਂ, ਪ੍ਰਾਪਰਟੀ ਡੀਲਰ ਦਾ ਘਰ ਕੀਤਾ ਸੀਲ (ਵੀਡੀਓ)

Thursday, Jul 16, 2026 - 11:42 AM (IST)

ਪੰਜਾਬ ''ਚ ED ਦੀ ਰੇਡ, ਤੜਕੇ ਹੀ ਪੁੱਜੀਆਂ ਟੀਮਾਂ, ਪ੍ਰਾਪਰਟੀ ਡੀਲਰ ਦਾ ਘਰ ਕੀਤਾ ਸੀਲ (ਵੀਡੀਓ)

ਫਿਰੋਜ਼ਪੁਰ/ਪਠਾਨਕੋਟ (ਸੰਨੀ ਚੋਪੜਾ, ਸੋਨੂੰ ਚੋਪੜਾ) : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਪਠਾਨਕੋਟ 'ਚ ਵੀਰਵਾਰ ਤੜਕਸਾਰ ਹੀ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ 'ਚ ਈ. ਡੀ. ਦੀ ਟੀਮ ਦੋ ਗੱਡੀਆਂ 'ਚ ਇਕ ਪ੍ਰਾਪਰਟੀ ਡੀਲਰ ਦੇ ਘਰ ਪੁੱਜੀ ਅਤੇ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡਾ ਅਲਰਟ, ਦੁਪਹਿਰ 3 ਵਜੇ ਤੱਕ ਇਨ੍ਹਾਂ ਰੂਟਾਂ 'ਤੇ ਨਾ ਕਰੋ ਸਫ਼ਰ, ਪੜ੍ਹੋ ਐਡਵਾਈਜ਼ਰੀ

ਘਰ ਦੇ ਆਸ-ਪਾਸ ਦਾ ਇਲਾਕਾ ਈ. ਡੀ. ਵਲੋਂ ਸੀਲ ਕਰ ਦਿੱਤਾ ਗਿਆ ਹੈ। ਟੀਮ ਵਲੋਂ ਘਰ ਅੰਦਰ ਦਸਤਾਵੇਜ਼ਾਂ ਦੀ ਜਾਂਚ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਘਰ ਦੇ ਅੰਦਰ-ਬਾਹਰ ਆਵਾਜਾਈ 'ਤੇ ਵੀ ਰੋਕ ਲਾਈ ਗਈ ਹੈ।

ਇਹ ਵੀ ਪੜ੍ਹੋ : PRTC ਦੀਆਂ ਬੱਸਾਂ ਨਹੀਂ ਚੱਲਣਗੀਆਂ! ਯੂਨੀਅਨ ਨੇ ਕੀਤਾ ਵੱਡਾ ਐਲਾਨ, ਵੱਡੀ ਮੁਸ਼ਕਲ 'ਚ ਸਵਾਰੀਆਂ

ਫਿਲਹਾਲ ਈ. ਡੀ. ਵਲੋਂ ਇਸ ਕਾਰਵਾਈ ਦੇ ਕਾਰਨਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਈ. ਡੀ. ਦੀ ਟੀਮ ਪਠਾਨਕੋਟ ਵੀ ਪੁੱਜੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News