ਡੋਪ ਟੈਸਟ ਪਾਜ਼ੇਟਿਵ ਆਉਣ ''ਤੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

Saturday, Jul 18, 2026 - 03:15 PM (IST)

ਡੋਪ ਟੈਸਟ ਪਾਜ਼ੇਟਿਵ ਆਉਣ ''ਤੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਦੋ ਵਿਅਕਤੀਆਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਗਸ਼ਤ ਕਰਦੀ ਹੋਈ ਜਦੋਂ ਲਿੰਕ ਰੋਡ ਅਰਨੀਵਾਲਾ ਤੋਂ ਟਾਹਲੀਵਾਲਾ ਜੱਟਾਂ ਚੁਰਸਤੇ 'ਤੇ ਮੌਜੂਦ ਸੀ।

ਇਸ ਦੌਰਾਨ ਦੋ ਨੌਜਵਾਨ ਲੜਖੜਾਉਂਦੇ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਲਿਜਾ ਕੇ ਡਾਕਟਰ ਤੋਂ ਮਨਜ਼ੂਰੀ ਲੈ ਕੇ ਜਦੋਂ ਡੋਪ ਟੈਸਟ ਕਰਵਾਇਆ ਤਾਂ ਉਨ੍ਹਾਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ। ਦੋਹਾਂ ਦੀ ਪਛਾਣ ਰਜੀਵ ਅਤੇ ਵਕੀਲ ਦੋਵੇਂ ਭਰਾ ਵਾਸੀ ਪਿੰਡ ਕੁਹਾੜਿਆਂ ਵਾਲੀ ਦੇ ਰੂਪ ਚ ਹੋਈ। ਦੋਹਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ।
 


author

Babita

Content Editor

Related News