ਕੜਾਕੇ ਦੀ ਠੰਡ ਨੇ ਲਈ ਨੌਜਵਾਨ ਦੀ ਜਾਨ

Thursday, Dec 12, 2019 - 07:38 PM (IST)

ਕੜਾਕੇ ਦੀ ਠੰਡ ਨੇ ਲਈ ਨੌਜਵਾਨ ਦੀ ਜਾਨ

ਗੁਰਦਾਸਪੁਰ, (ਵਿਨੋਦ)— ਪਿੰਡ ਧਾਰੋਚੱਕ ਨੇੜੇ ਠੰਡ ਕਾਰਣ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਵੀਰਵਾਰ ਗੁਰਦਾਸਪੁਰ-ਪਨਿਆੜ ਸੜਕ 'ਤੇ ਪਿੰਡ ਧਾਰੋਚੱਕ ਨੇੜੇ ਮਿਲੀ। ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਿਸੇ ਵਲੋਂ ਸੂਚਿਤ ਕੀਤਾ ਗਿਆ ਸੀ ਕਿ ਇਕ ਨੌਜਵਾਨ ਦੀ ਲਾਸ਼ ਪਿੰਡ ਧਾਰੋਚੱਕ ਨੇੜੇ ਇਕ ਦਰੱਖਤ ਨਾਲ ਲੱਗੀ ਪਈ ਹੈ। ਮੌਕੇ 'ਤੇ ਜਾਂਚ ਕਰਨ 'ਤੇ ਪਾਇਆ ਗਿਆ ਕਿ ਮ੍ਰਿਤਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦਾ ਕੋਈ ਜ਼ਖਮ ਨਹੀਂ ਸੀ ਤੇ ਉਸ ਦੇ ਹੱਥ 'ਚ ਮੋਬਾਇਲ ਫੜਿਆ ਹੋਇਆ ਸੀ, ਜਿਸ ਤੋਂ ਲੱਗਦਾ ਸੀ ਕਿ ਮ੍ਰਿਤਕ ਨੇ ਕਿਸੇ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਜਾਂਚ ਪੜਤਾਲ ਕਰਨ 'ਤੇ ਮ੍ਰਿਤਕ ਦੀ ਪਛਾਣ ਅਜੇ ਕੁਮਾਰ ਪੁੱਤਰ ਛਿੰਦਾ ਵਾਸੀ ਮੱਲ੍ਹੀਆਂ ਵਜੋਂ ਹੋਈ ਤੇ ਮ੍ਰਿਤਕ ਆਪਣੇ ਅੰਗਹੀਣ ਪਿਤਾ ਤੇ ਮਾਂ ਦੇ ਨਾਲ ਮੰਡੀ ਗੁਰਦਾਸਪੁਰ 'ਚ ਰਹਿ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਅਨੁਸਾਰ ਅਜੇ ਕੁਮਾਰ ਕਿਸੇ ਵਿਅਕਤੀ ਨਾਲ ਹਲਵਾਈ ਦਾ ਕੰਮ ਕਰਦਾ ਸੀ ਤੇ ਬੀਤੇ ਦਿਨ ਉਸ ਤੋਂ ਪੈਸੇ ਲੈਣ ਲਈ ਘਰੋਂ ਗਿਆ ਸੀ ਤੇ ਰਾਤ ਨੂੰ ਵਾਪਸ ਨਹੀਂ ਆਇਆ। ਪੁਲਸ ਅਧਿਕਾਰੀ ਅਨੁਸਾਰ ਸ਼ੱਕ ਹੈ ਕਿ ਅਜੇ ਕੁਮਾਰ ਦੀ ਮੌਤ ਸਰਦੀ ਕਾਰਣ ਹੋਈ ਹੈ ਜਾਂ ਉਸ ਨੇ ਸ਼ਰਾਬ ਪੀ ਰੱਖੀ ਸੀ, ਜਿਸ ਕਾਰਣ ਉਹ ਇਕ ਵਾਰ ਬੈਠਣ ਦੇ ਬਾਅਦ ਉਠ ਨਹੀਂ ਸਕਿਆ ਅਤੇ ਰਾਤ ਸਰਦੀ ਦੇ ਕਾਰਣ ਦਮ ਤੋੜ ਗਿਆ।


author

KamalJeet Singh

Content Editor

Related News