ਅੌਰਤ ਆਪਣੇ ਬੱਚੇ ਸਮੇਤ ਲਾਪਤਾ

Monday, Oct 15, 2018 - 12:28 AM (IST)

ਅੌਰਤ ਆਪਣੇ ਬੱਚੇ ਸਮੇਤ ਲਾਪਤਾ

ਗੁਰਦਾਸਪੁਰ/ਧਾਰੀਵਾਲ,   (ਵਿਨੋਦ/ਜਵਾਹਰ)-  ਜ਼ਿਲੇ ’ਚ ਇਕ ਨੌਜਵਾਨ ਅੌਰਤ ਵੱਲੋਂ ਅਾਪਣੇ ਬੱਚੇ ਸਮੇਤ ਫਰਾਰ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਅਾਂ ਪੀਡ਼ਤ ਸੁਮਿਤਰੀ ਦੇਵੀ ਪਤਨੀ  ਸਵ. ਕਸ਼ਮੀਰ ਰਾਜ ਵਾਸੀ ਜਫਰਵਾਲ ਨੇ ਦੱਸਿਆ ਕਿ  ਉਨ੍ਹਾਂ ਦੀ ਨੂੰਹ ਸੁਨੀਤਾ ਦੇਵੀ ਉਮਰ 24 ਸਾਲ ਪਤਨੀ ਦਵਿੰਦਰ ਕੁਮਾਰ ਆਪਣੇ ਚਾਰ ਸਾਲ ਦੇ ਬੇਟੇ ਅਰਸ਼ਦੀਪ ਨੂੰ ਆਪਣੇ ਨਾਲ ਲੈ ਕੇ ਬਿਨਾਂ ਦੱਸੇੇ ਕਿਧਰੇ ਚੱਲੀ ਗਈ। ਉਨ੍ਹਾਂ ਦੱਸਿਆ ਕਿ ਸੁਨੀਤਾ ਦਾ ਪਤੀ ਦੁਬਈ ਹੈ ਅਤੇ ਉਹ ਸੁਨੀਤਾ ਦੇ ਕਹਿਣ ’ਤੇ ਬੀਤੀ 10 ਅਕਤੂਬਰ ਨੂੰ ਧਾਰੀਵਾਲ ਵਿਖੇ ਬੈਂਕ ਤੋਂ ਪੈਸੇ ਲੈਣ ਗਈ ਹੋਈ ਸੀ  ਪਰ ਉਨ੍ਹਾਂ ਨੇ ਜਦੋਂ 11.30 ਵਜੇ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਨੂੰਹ ਸੁਨੀਤਾ ਘਰ ਵਿਚ ਮੌਜੂਦ ਨਹੀਂ  ਸੀ। ਕੁਝ ਦੇਰ ਬਾਅਦ ਪਤਾ ਲੱਗਾ ਕਿ ਉਹ ਆਪਣੇ ਚਾਰ ਸਾਲਾ  ਬੇਟੇ  ਨੂੰ ਵੀ ਲੈ ਕੇ ਕਿਧਰੇ ਚੱਲੀ ਗਈ ਹੈ ਤਾਂ ਉਨ੍ਹਾਂ ਇਸਦੀ ਸੂਚਨਾ ਪੁਲਸ ਸਟੇਸ਼ਨ ਧਾਰੀਵਾਲ  ਦਿੱਤੀ। ਉਨ੍ਹਾਂ ਜ਼ਿਲਾ ਪੁਲਸ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਨੂੰਹ ਅਤੇ ਪੋਤਰੇ ਨੂੰ ਲੱਭਿਅਾ ਜਾਵੇ।


 


Related News