ਨੌਸਰਬਾਜ਼ਾਂ ਨੇ ਅਨੋਖੇ ਤਰੀਕੇ ਨਾਲ ਮੋਬਾਈਲ ਦਾ ਓ.ਟੀ.ਪੀ. ਲੈ ਕੇ ਕੀਤਾ ਵ੍ਹਟਸਅੱਪ ਹੈਕ
Wednesday, Jun 26, 2024 - 06:30 PM (IST)
ਅੱਚਲ ਸਾਹਿਬ (ਗੋਰਾ ਚਾਹਲ)-ਜਿੱਥੇ ਆਏ ਦਿਨ ਹੀ ਜਨਤਾ ਨਾਲ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਸਾਹਮਣੇ ਆਉਂਦੇ ਹਨ ਉੱਥੇ ਹੀ ਹੁਣ ਨੌਸ਼ਰਬਾਜਾਂ ਨੇ ਇਕ ਵਿਅਕਤੀ ਕੋਲੋਂ ਮੋਬਾਈਲ ਤੋਂ ਓ.ਟੀ.ਪੀ. ਲੈ ਕੇ ਉਸ ਦਾ ਵ੍ਹਟਸਅੱਪ ਹੈਕ ਕਰ ਲਿਆ ਹੈ। ਇਸ ਸਬੰਧੀ ਪੀੜਤ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਦੀਪ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਚਾਹਲ ਕਲਾਂ (ਅੱਚਲ ਸਾਹਿਬ) ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਬੈਠਾ ਕੰਮ ਕਰ ਰਿਹਾ ਸੀ ਕਿ ਇਕ ਵਿਅਕਤੀ ਦੀ ਵ੍ਹਟਸਅੱਪ ’ਤੇ ਕਾਲ ਆਉਂਦੀ ਹੈ ਤੇ ਉਹ ਕਹਿੰਦਾ ਹੈ ਕਿ ਤੁਹਾਨੂੰ ਇਕ ਛੇ ਨੰਬਰ ਦਾ ਓਟੀਪੀ ਭੇਜਿਆ ਗਿਆ ਹੈ ਜੋ ਤੁਸੀਂ ਦਵਾਈ ਦਾ ਆਰਡਰ ਕੀਤਾ ਹੈ। ਉਸ ਦੇ ਸੰਬੰਧ ਵਿਚ ਇਕ ਓ.ਟੀ.ਪੀ. ਭੇਜਿਆ ਗਿਆ ਹੈ। ਤੁਸੀਂ ਪਲੀਜ਼ ਮੈਨੂੰ ਦੱਸ ਦਿਓ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਓ.ਟੀ.ਪੀ. ਦੱਸਿਆ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਮੇਰਾ ਵ੍ਹਟਸਅੱਪ ਹੈਕ ਹੋ ਗਿਆ । ਉਸ ਨੇ ਕਿਹਾ ਕਿ ਇਸ ਦੀ ਸੂਚਨਾ ਥਾਣਾ ਰੰਗੜ ਨੰਗਲ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਦਿਨ-ਦਿਹਾੜੇ ਕਰ ਦਿੱਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8